ਬੀ. ਐਮ. ਐਸ. ਐਮ. ਗਰੁੱਪ ਪੁਰਾਣਾ ਸ਼ਾਲਾ ਦਾ ਬੀ. ਐਸ. ਸੀ. ਨਰਸਿੰਗ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ
ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵਲੋਂ ਐਲਾਨੇ ਨਤੀਜੇ ਵਿਚੋਂ ਬੀ. ਐਮ.
ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵਲੋਂ ਐਲਾਨੇ ਨਤੀਜੇ ਵਿਚੋਂ ਬੀ.ਐਮ.ਐਸ.ਐਮ ਗਰੁੱਪ ਪੁਰਾਣਾ ਸ਼ਾਲਾ ਦਾ ਬੀ. ਐਸ. ਸੀ. ਨਰਸਿੰਗ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਸੰਸਥਾ ਦੇ ਚੇਅਰਮੈਨ ਇੰਜੀ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਲੀਨ ਕੌਰ , ਮਨਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਮਨੀਕ ਕੌਰ, ਖੁਸ਼ਦੀਪ ਕੌਰ, ਗੁਰਲੀਨ ਕੌਰ, ਵਿਕਰਮਜੀਤ ਸਿੰਘ, ਚਾਹਚ ਹਨੂਕ ਨੇ 7.00 ਸੀ.ਜੀ.ਪੀ.ਏ ਲੈ ਕੇ ਕਾਲਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਨਤੀਜੇ ਲਈ ਚੇਅਰਮੈਨ ਇੰਜੀ. ਕੁਲਵਿੰਦਰ ਸਿੰਘ ਨੇ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸੰਸਥਾ ਵਿਖੇ ਸੈਸ਼ਨ 2026-27 ਲਈ ਬੀ.ਏ, ਬੀ.ਸੀ.ਏ, ਬੀ.ਐਡ, ਈ.ਟੀ.ਟੀ, ਜੀ.ਐਨ.ਐਮ, ਏ.ਐਨ.ਐਮ, ਬੀ.ਐਸੀ ਨਰਸਿੰਗ, ਓ.ਟੀ, ਐਮਰਜੈਂਸੀ ਕਮ ਐਂਬੂਲੈਂਸ ਅਟੈਂਡੈਂਟ, ਨੈਨੀ ਕੇਅਰ, ਹੋਮ ਬੇਸਡ ਕੇਅਰ ਹੈਲਪਰ ਆਦਿ ਕੋਰਸ ਉਪਲਬਧ ਹਨ, ਇਛੁੱਕ ਵਿਦਿਆਰਥੀ ਕਾਲਜ ਵਿਥੇ ਸਥਾਪਿਤ ਹੈਲਪ ਡੈਸਕ ਤੋਂ ਕੋਰਸਾਂ ਬਾਰੇ ਜਾਣਕਾਰੀ ਲੈ ਸਕਦੇ ਹਨ।