ਨਵਰਾਤਰਿਆਂ ਦੇ ਮੱਦੇਨਜ਼ਰ ਪਠਾਨਕੋਟ ਤੋਂ ਕਾਂਗੜਾ ਘਾਟੀ ਦੀ ਤਿੰਨ ਟ੍ਰੇਨਾਂ ਚੱਲਣਗੀਆਂ
ਪਠਾਨਕੋਟ, 6 ਅਕਤੂਬਰ (ਵਿਨੋਦ)-ਪਠਾਨਕੋਟ ਤੋਂ ਕਾਂਗੜਾ ਘਾਟੀ ਲਈ ਤਿੰਨ ਰੇਲਵੇ ਟ੍ਰੇਨਾਂ ਨੂੰ ਸ਼ੁਰੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਦੇ ਚੱਲਦੇ ਕਾਂਗੜਾ ਦੇ ਸੰਸਦ ਮੈਂਬਰ ਡਾ: ਰਾਜੀਵ ਭਾਰਦਵਾਜ ਵਲੋਂ ਪਠਾਨਕੋਟ ਕਾਂਗੜਾ ਰੇਲਵੇ ਟਰੈਕ ਦਾ ਨਿਰੀਖਣ ਕੀਤਾ ।
ਪਠਾਨਕੋਟ, 6 ਅਕਤੂਬਰ (ਵਿਨੋਦ)-ਪਠਾਨਕੋਟ ਤੋਂ ਕਾਂਗੜਾ ਘਾਟੀ ਲਈ ਤਿੰਨ ਰੇਲਵੇ ਟ੍ਰੇਨਾਂ ਨੂੰ ਸ਼ੁਰੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਦੇ ਚੱਲਦੇ ਕਾਂਗੜਾ ਦੇ ਸੰਸਦ ਮੈਂਬਰ ਡਾ: ਰਾਜੀਵ ਭਾਰਦਵਾਜ ਵਲੋਂ ਪਠਾਨਕੋਟ ਕਾਂਗੜਾ ਰੇਲਵੇ ਟਰੈਕ ਦਾ ਨਿਰੀਖਣ ਕੀਤਾ । ਇਸ ਮੌਕੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ, ਡਾ: ਰਾਜੀਵ ਨੇ ਕਿਹਾ ਕਿ ਨਵਰਾਤਰਿਆਂ ਨੂੰ ਦੇਖਦੇ ਹੋਏ ਪਠਾਨਕੋਟ ਤੋਂ ਕਾਂਗੜਾ ਘਾਟੇ ਨੂੰ ਜਾਣ ਵਾਲੀਆਂ ਤਿੰਨ ਟਰੇਨਾਂ ਸ਼ੁਰੂ ਕਰਨ ਲਈ ਰੇਲਵੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ । ਗੱਲ ਦੱਸਣਯੋਗ ਹੈ ਕਿ ਬਰਸਾਤਾਂ ਦੇ ਚੱਲਦੇ ਉਕਤ ਰੇਲਵੇ ਟਰੈਕ ਦੇ ਪਹਾੜੀਆਂ ਡਿੱਗਣ ਕਾਰਨ ਰੇਲ ਸੇਵਾ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਜਿੱਥੇ ਪਠਾਨਕੋਟ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ, ਉੱਥੇ ਹੀ ਹਿਮਾਚਲ ਦੇ ਲੋਕ ਵੀ ਕਾਫੀ ਪ੍ਰੇਸ਼ਾਨ ਸਨ ਅਤੇ ਦੋਨਾਂ ਰਾਜਾਂ ਦਾ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਸੰਸਦ ਮੈਂਬਰ ਰਾਜੀਵ ਭਾਰਦਵਾਜ਼ ਵਲੋਂ ਉਕਤ ਟਰੈਕ ਦਾ ਨਿਰੀਖਣ ਕਰਨ ਦੇ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ।