10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਟਾਲਾ ’ਚ ਐਮ.ਐਸ.ਪੀ. ’ਤੇ ਕਣਕ ਦੀ ਖਰੀਦ ਤੁਰੰਤ ਸ਼ੁਰੂ ਹੋਵੇ, ਘੱਟ ਭਾਅ ’ਤੇ ਖਰੀਦ ਦੀ ਹੋਵੇ ਜਾਂਚ : ਅਮਨਦੀਪ ਜੈਂਤੀਪੁਰ

ਬਟਾਲਾ, 9 ਅਕਤੂਬਰ (ਰਾਕੇਸ਼ ਰੇਖੀ)-ਬਟਾਲਾ ਅਨਾਜ ਮੰਡੀ ’ਚ ਕਿਸਾਨਾਂ ਦੀ ਕਣਕ ਐਮ. ਐਸ.

Ad Position 21
No active advertisement
ਐਡਵੋਕੇਟ ਅਮਨਦੀਪ ਜੈਂਤੀਪੁਰ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਜਤਿੰਦਰ ਕੱਦ 10-10-2026
ਬਟਾਲਾ, 9 ਅਕਤੂਬਰ (ਰਾਕੇਸ਼ ਰੇਖੀ)-ਬਟਾਲਾ ਅਨਾਜ ਮੰਡੀ ’ਚ ਕਿਸਾਨਾਂ ਦੀ ਕਣਕ ਐਮ.ਐਸ.ਪੀ. ’ਤੇ ਨਾ ਖਰੀਦੇ ਜਾਣ ਦੇ ਮਾਮਲੇ ਨੂੰ ਲੈ ਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਭ ਤੋਂ ਪਹਿਲਾਂ ਤੁਰੰਤ ਐਮ.ਐਸ.ਪੀ. ’ਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਜਾਵੇ ਤੇ ਇਹ ਜਾਂਚ ਕੀਤੀ ਜਾਵੇ ਕਿ ਐਮ.ਐਸ.ਪੀ. ’ਤੇ ਖਰੀਦ ਕਿਉਂ ਨਹੀਂ ਹੋ ਰਹੀ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਜੇਕਰ ਬਟਾਲਾ ’ਚ ਕਿਸਾਨਾਂ ਦੀ ਕਣਕ ਐਮ.ਐਸ.ਪੀ. ਤੋਂ 200-250 ਘੱਟ ਕੀਮਤ ’ਤੇ ਖਰੀਦੀ ਜਾ ਰਹੀ ਹੈ ਤਾਂ ਸਰਕਾਰ ਨੂੰ ਤੁਰੰਤ ਦਖ਼ਲ ਦੇ ਕੇ ਐਮ.ਐਸ.ਪੀ. ’ਤੇ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਜਾਂਚ ਹੋਵੇ ਕਿ ਕਿਸਾਨਾਂ ਨੂੰ ਐਮ.ਐਸ.ਪੀ. ਤੋਂ ਘੱਟ ਭਾਅ ’ਤੇ ਆਪਣੀ ਫ਼ਸਲ ਵੇਚਣ ਲਈ ਮਜਬੂਰ ਕਿਉਂ ਹੋਣਾ ਪੈ ਰਿਹਾ ਹੈ? ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਹ ਕਿਸੇ ਦੀ ਕਥਿਤ ਮਿਲੀਭੁਗਤ ਨਾਲ ਤਾਂ ਨਹੀਂ ਹੋ ਰਿਹਾ, ਜੇਕਰ ਜਾਂਚ ਦੌਰਾਨ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਸਾਲ ਭਰ ਮਿਹਨਤ ਕਰਕੇ ਫ਼ਸਲ ਤਿਆਰ ਕਰਦਾ ਹੈ ਤੇ ਉਸ ਨੂੰ ਆਪਣੀ ਫ਼ਸਲ ਦਾ ਪੂਰਾ ਐਮ.ਐਸ.ਪੀ. ਮਿਲਣਾ ਉਸ ਦਾ ਹੱਕ ਹੈ। ਸਰਕਾਰ ਪਹਿਲ ਦੇ ਆਧਾਰ ’ਤੇ ਐਮ.ਐਸ.ਪੀ. ’ਤੇ ਖਰੀਦ ਸ਼ੁਰੂ ਕਰਵਾਏ, ਐਮ.ਐਸ.ਪੀ. ਤੋਂ ਘੱਟ ਖਰੀਦ ਦੇ ਮਾਮਲਿਆਂ ਦੀ ਜਾਂਚ ਕਰੇ ਤੇ ਕਿਸੇ ਵੀ ਕਿਸਾਨ ਨੂੰ ਘੱਟ ਭਾਅ ’ਤੇ ਫ਼ਸਲ ਵੇਚਣ ਲਈ ਮਜਬੂਰ ਨਾ ਹੋਣ ਦੇਵੇ। ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਅੰਨਦਾਤਾ ਦੀ ਮਿਹਨਤ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬਟਾਲਾ ਵਿਚ ਐਮ.ਐਸ.ਪੀ. ’ਤੇ ਕਣਕ ਦੀ ਖਰੀਦ ਤੁਰੰਤ ਯਕੀਨੀ ਬਣਾਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਇਸ ਮੌਕੇ ਜਸਪਾਲ ਸਿੰਘ ਤੱਤਲਾ ਜਨਰਲ ਸਕੱਤਰ ਪੰਜਾਬ ਕਾਂਗਰਸ, ਹਰਬੀਰ ਸਿੰਘ ਮਸਾਣੀਆਂ ਜਨਰਲ ਸਕੱਤਰ ਪੰਜਾਬ ਕਾਂਗਰਸ, ਸੁਖਦੇਵ ਸਿੰਘ ਬਾਜਵਾ ਸਾ. ਕੌਸਲਰ, ਜਰਮਨਜੀਤ ਸਿੰਘ ਬਾਜਵਾ ਸਾ. ਕੌਸਲਰ, ਗੁਰਵਿੰਦਰ ਸਿੰਘ ਬਿੱਟੂ ਮਲਕਪੁਰ ਸਾ. ਚੇਅਰਮੈਨ, ਸੁੱਖਵਿੰਦਰ ਸਿੰਘ ਬੱਲ ਟਰੈਕਟਰ ਵਾਲੇ, ਗੁਰਬਚਨ ਸਿੰਘ ਧੁੱਪਸੜੀ, ਮਸਤਾਨ ਸਿੰਘ ਅੱਠਵਾਲ, ਮਨਦੀਪ ਸਿੰਘ ਕਲੇਰ ਹਾਈ ਫਾਈ ਹੋਟਲ ਵਾਲੇ, ਮਲਕੀਤ ਸਿੰਘ ਮਸਾਣੀਆਂ ਆਦਿ ਹੋਰ ਮੁਹਤਬਰ ਵਿਆਕਤੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ‘ਮੇਰੀ ਰਸੋਈ’ ਤਹਿਤ ਊਧਨਵਾਲ ’ਚ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਇਮਾਨਦਾਰ ਅਫ਼ਸਰ ਅਭਿਨਵ ਖੋਸਲਾ ਦੀ ਮੁਅੱਤਲੀ ’ਤੇ ਭੜਕੇ ਸੀਨੀਅਰ ਭਾਜਪਾ ਆਗੂ ਯਸ਼ਪਾਲ ਕੁੰਡਲ
Ad Position 24