ਡਾ. ਸਤਨਾਮ ਸਿੰਘ ਬਾਜਵਾ ਵਲੋਂ ਪਾਸਟਰ ਗਿਆਨ ਮਸੀਹ ਦਾ ਸਨਮਾਨ
ਧਿਆਨਪੁਰ, 9 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਉੱਘੇ ਸਮਾਜ ਸੇਵਕ ਤੇ ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਚੇਅਰਮੈਨ ਡਾ. ਸਤਨਾਮ ਸਿੰਘ ਬਾਜਵਾ ਵਲੋਂ ਪਿੰਡ ਖਹਿਰਾ ਸੁਲਤਾਨ ਵਿਖੇ ਪਾਸਟਰ ਗਿਆਨ ਮਸੀਹ ਦਾ ਸਮਾਜ ’ਚ ਚੰਗੀਆਂ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਧਿਆਨਪੁਰ, 9 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਉੱਘੇ ਸਮਾਜ ਸੇਵਕ ਤੇ ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਚੇਅਰਮੈਨ ਡਾ.ਸਤਨਾਮ ਸਿੰਘ ਬਾਜਵਾ ਵਲੋਂ ਪਿੰਡ ਖਹਿਰਾ ਸੁਲਤਾਨ ਵਿਖੇ ਪਾਸਟਰ ਗਿਆਨ ਮਸੀਹ ਦਾ ਸਮਾਜ ’ਚ ਚੰਗੀਆਂ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਾ.ਸਤਨਾਮ ਸਿੰਘ ਬਾਜਵਾ ਖਹਿਰਾਂ ਸੁਲਤਾਨ ਨੇ ਕਿਹਾ ਕਿ ਮਸੀਹ ਭਾਈਚਾਰਾ ਉਨ੍ਹਾਂ ਦੇ ਦਿਲ ਦੀ ਧੜਕਣ ਹੈ ਤੇ ਉਨ੍ਹਾਂ ਦੇ ਨਾਲ ਚਟਾਂਨ ਵਾਂਗ ਖੜ੍ਹਾ ਹੈ। ਪਾਸਟਰ ਗਿਆਨ ਮਸੀਹ ਨੇ ਡਾ. ਸਤਨਾਮ ਸਿੰਘ ਬਾਜਵਾ ਖਹਿਰਾ ਸੁਲਤਾਨ ਨੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਨ, ਪ੍ਰੇਮ ਮਸੀਹ ਮੱਟੂ, ਬੱਬੀ, ਸਲਾਮਤ ਮਸੀਹ, ਅਮਾਨਤ ਮਸੀਹ, ਡੇਨੀਅਲ ਮਸੀਹ ,ਸਰਬਜੀਤ ਮਸੀਹ, ਮੰਗਾ ਪ੍ਰਧਾਨ, ਵਿੱਕੀ ਪ੍ਰਧਾਨ, ਮਿੰਦਾ ਮਸੀਹ, ਆਸੂ , ਮਰਨਸ ਖੋਖੜ, ਸਾਬੀ, ਹਰਜੀਤ ਮਸੀਹ, ਮਾਨ ,ਜਾਹਿਲ ਅਤੇ ਸ਼ਾਮਾ ਆਦਿ ਹਾਜ਼ਰ ਸਨ।