10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਗੁਡਵਿਲ ਸਕੂਲ ਦਾ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 9 ਅਕਤੂਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ. ਬੀ.

Ad Position 21
No active advertisement
ਅਜੀਤ ਡੈਸਕ 10-10-2026
ਬਟਾਲਾ, 9 ਅਕਤੂਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ.ਬੀ.ਐਸ.ਸੀ.) ਦੇ ਖਿਡਾਰੀਆਂ ਵਲੋਂ ਕਬੱਡੀ ਸਰਕਲ ਸਟਾਈਲ ਤੇ ਐਕਲੈਟਿਕਸ ਜ਼ੋਨਲ ਪੱਧਰ ’ਤੇ ਜਿੱਤਾਂ ਦਰਜ ਕਰਨ ਤੋਂ ਬਾਅਦ ਗੁਰਦਾਸਪੁਰ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਸਕੂਲ ਦੇ ਹਰਮਨਜੋਤ ਸਿੰਘ, ਗੁਰਨੂਰਪ੍ਰੀਤ ਸਿੰਘ ਤੇ ਹਰਸਿਮਰਤ ਸਿੰਘ ਤਿੰਨਾਂ ਖਿਡਾਰੀਆਂ ਦੀ ਕਬੱਡੀ ਸਰਕਲ ਸਟਾਈਲ ’ਚ ਗੋਲਡ ਮੈਡਲ ਜਿੱਤਣ ਉਪਰੰਤ ਸੂਬਾ ਪੱਧਰੀ ਸਕੂਲ ਗੇਮਾਂ ਲਈ ਚੋਣ ਹੋਈ ਹੈ। ਇਸੇ ਤ੍ਹਰਾਂ ਐਥਲੈਟਿਕਸ ’ਚ ਨਵਨੀਤ ਕੌਰ, ਏਕਮਪ੍ਰੀਤ ਕੌਰ, ਹਰਸਿਮਰਜੀਤ ਕੌਰ ਤੇ ਮਨਕੀਰਤ ਕੌਰ ਨੇ ਜ਼ਿਲ੍ਹਾ ਪੱਧਰੀ ਐਥਲੈਟਿਕਸ ’ ਚੋਂ ਰਿਲੇਅ ਦੌੜ ’ਚ ਸਿਲਵਰ ਮੈਡਲ ਪ੍ਰਾਪਤ ਕੀਤੇ ਤੇ ਸੂਬਾ ਪੱਧਰ ਦੀ ਗੇਮ ’ਚ ਭਾਗ ਲੈਣ ਲਈ ਚੁਣੇ ਗਏ। ਸਕੂਲ ਪਹੁੰਚਣ ’ਤੇ ਪ੍ਰਿੰ. ਕਮਲ ਕਿਸ਼ੋਰ ਤੇ ਅਧਿਆਪਕਾਂ ਨੇ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾਇਰੈਕਟਰ ਜਸਬਿੰਦਰ ਕੌਰ ਤੇ ਚੇਅਰਮੈਨ ਗੁਰਦਿਆਲ ਸਿੰਘ ਵਲੋਂ ਬੱਚਿਆਂ ਤੇ ਕੋਚ ਜਗਦੀਪ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਰਬ ਸੁੱਖ ਹਸਪਤਾਲ ਬਟਾਲਾ ’ਚ ‘ਮਾਂ ਤੇ ਬੱਚਾ’ ਹਫਤਾ 14 ਤੱਕ ਮਨਾਇਆ ਜਾਵੇਗਾ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਮਿਲ ਰਿਹਾ ਹੈ ਵੱਡਾ ਹੁੰਗਾਰਾ- ਕੋਆਰਡੀਨੇਟਰ ਰਾਜੇਕੇ
Ad Position 24