11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੂਲਾਨੰਗਲ ਦਾ ਸਾਲਾਨਾ ਛਿੰਝ ਤੇ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ

ਵਡਾਲਾ ਬਾਂਗਰ, 10 ਅਕਤੂਬਰ (ਭੁੰਬਲੀ)-ਪਿੰਡ ਦੂਲਾਨੰਗਲ ਦੀ ਸਮੂਹ ਸਾਧ ਸੰਗਤ ਵਲੋਂ ਸੰਤ ਬਾਬਾ ਗੁਰਦਿੱਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਵਾਲਿਆਂ ਦੀ ਯਾਦ ਵਿਚ ਉਨ੍ਹਾਂ ਵਲੋਂ ਚਲਾਈ ਗਈ ਪ੍ਰੰਪਰਾ ਅਨੁਸਾਰ ਸਾਲਾਨਾ ਛਿੰਝ ਤੇ ਜੋੜ ਮੇਲਾ ਇਸ ਵਾਰ ਵੀ ਐੱਨ. ਆਰ.

Ad Position 21
No active advertisement
ਖੇਡ ਅਤੇ ਜੋੜ ਮੇਲੇ ਦੌਰਾਨ ਜੇਤੂ ਟੀਮਾਂ ਨਾਲ ਪ੍ਰਬੰਧਕ ਅਤੇ ਇਲਾਕਾ ਵਾਸੀ। ਤਸਵੀਰ : ਭੁੰਬਲੀ 11-10-2026
ਵਡਾਲਾ ਬਾਂਗਰ, 10 ਅਕਤੂਬਰ (ਭੁੰਬਲੀ)-ਪਿੰਡ ਦੂਲਾਨੰਗਲ ਦੀ ਸਮੂਹ ਸਾਧ ਸੰਗਤ ਵਲੋਂ ਸੰਤ ਬਾਬਾ ਗੁਰਦਿੱਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਵਾਲਿਆਂ ਦੀ ਯਾਦ ਵਿਚ ਉਨ੍ਹਾਂ ਵਲੋਂ ਚਲਾਈ ਗਈ ਪ੍ਰੰਪਰਾ ਅਨੁਸਾਰ ਸਾਲਾਨਾ ਛਿੰਝ ਤੇ ਜੋੜ ਮੇਲਾ ਇਸ ਵਾਰ ਵੀ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪਹਿਲਾਂ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਚ ਚਲ ਰਹੇ ਲੜੀਵਾਰ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਕੇਵਲ ਸਿੰਘ ਮਹਿਤਾ ਤੇ ਭਾਈ ਰਾਜਵੰਤ ਸਿੰਘ ਦੇ ਪ੍ਰਸਿੱਧ ਕਵੀਸ਼ਰੀ ਜਥਿਆਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਯੋਧਿਆਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਆਥਣ ਵੇਲੇ ਨਾਮੀ ਓਪਨ ਕਬੱਡੀ ਟੀਮਾਂ ਦੇ ਮੈਚ ਕਰਵਾਏ ਗਏ। ਪਹਿਲਾ ਮੈਚ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਤੇ ਕਬੱਡੀ ਟੀਮ ਰਹੀਮਾਬਾਦ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਵਿਚ ਨੜਾਂਵਾਲੀ ਦੀ ਟੀਮ ਜੇਤੂ ਰਹੀ। ਦੂਜੇ ਮੈਚ ਵਿਚ ਹਾਰਨੀਆਂ ਦੀ ਟੀਮ ਨੇ ਕੈਲੇ ਕਲਾਂ ਦੀ ਟੀਮ ਨੂੰ ਹਰਾਇਆ। ਤੀਸਰਾ ਤੇ ਆਖਰੀ ਮੈਚ ਪੰਜਾਬ ਲਾਇਨਜ਼ ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰ ਮਾਛੀਆਂ ਦੀਆਂ ਟੀਮਾਂ ਦਰਮਿਆਨ ਹੋਇਆ ਜੋ ਬਰਾਬਰ ਰਿਹਾ। ਮੇਲੇ ਵਿਚ ਜਥੇ: ਬਾਬਾ ਬਲਵਿੰਦਰ ਸਿੰਘ ਮੁਖੀ ਨਿਹੰਗ ਸਿੰਘ ਤਰਨਾ ਦਲ ਮਹਿਤਾ ਚੌਕ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਨ੍ਹਾਂ ਕਵੀਸ਼ਰੀ ਜਥਿਆਂ ਤੇ ਜੇਤੂ ਦੀਆਂ ਨੂੰ ਇਨਾਮ ਵੰਡੇ। ਮੇਲੇ ਰਾਇਫਰੀ ਦੀ ਭੂਮਿਕਾ ਪ੍ਰਸਿੱਧ ਕਬੱਡੀ ਕੋਚਾਂ ਭੇਜਾ ਸ਼ਿਕਾਰ ਮਾਛੀਆਂ, ਧੱਲੂ ਔਲਖ ਤੇ ਫਿੱਡਾ ਬੱਲਪੁਰੀਆਂ ਨੇ ਬਾਖ਼ੂਬੀ ਨਿਭਾਈ, ਮੇਲੇ ਵਿਚ ਪ੍ਰਸਿੱਧ ਕੁਮੈਂਂਟੇਟਰ ਸਰਬਜੀਤ ਪਰਾਚਾ ਤੇ ਵਿਸ਼ਾਲ ਦੋਦਰਾਏ ਆਪਣੈ ਪ੍ਰਭਾਵਸ਼ਾਲੀ ਬੋਲਾਂ ਰਾਹੀਂ ਛਾਏ ਰਹੇ। ਮੇਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ਰਨਜੀਤ ਸਿੰਘ ਦੂਲਾਨੰਗਲ ਦਾ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਵਿਚ ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ, ਐੱਸ.ਡੀ.ਓ. ਜੋਗਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ ਬਿਜਲੀ ਬੋਰਡ, ਪ੍ਰਧਾਨ ਹਰਦੇਵ ਸਿੰਘ ਦੂਲਾਨੰਗਲ, ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ, ਪਰਮਜੀਤ ਸਿੰਘ ਪੰਮਾ ਪਹਿਲਵਾਨ, ਸਰਪੰਚ ਬਲਜੀਤ ਸਿੰਘ ਬਾਗੋਵਾਂਣੀ, ਸਰਪੰਚ ਪਲਵਿੰਦਰ ਸਿੰਘ ਛੀਨਾ, ਸੈਕਟਰੀ ਭੁਪਿੰਦਰ ਸਿੰਘ ਔਲਖ, ਹੈਡ. ਪ੍ਰਭਜੋਤ ਸਿੰਘ, ਬਾਬਾ ਬਲਬੀਰ ਸਿੰਘ, ਸਰਬਜੀਤ ਸਿੰਘ ਸਾਈਪ੍ਰਸ, ਸਿਮਰਜੀਤ ਸਿੰਘ ਸ਼ਾਹ ਆਸਟਰੇਲੀਆ, ਸੁਖਦੇਵ ਸਿੰਘ ਐੱਸ.ਡੀ.ਓ. ਨਰਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਚੀਮਾ, ਰਣਜੀਤ ਸਿੰਘ ਲਾਲੀ, ਹਰਦੇਵ ਸਿੰਘ ਥਾਣੇਦਾਰ, ਬਲਕਾਰ ਸਿੰਘ ਬੱਲੀ, ਕਸ਼ਮੀਰ ਸਿੰਘ ਫ਼ੌਜੀ, ਭੁਪਿੰਦਰ ਸਿੰਘ ਫ਼ੌਜੀ, ਰਾਜਵਿੰਦਰ ਸਿੰਘ ਫ਼ੌਜੀ, ਮਹਿੰਦਰ ਸਿੰਘ ਗ੍ਰੰਥੀ, ਜਸਬੀਰ ਸਿੰਘ ਜੱਸਾ, ਲਖਵਿੰਦਰ ਸਿੰਘ ਕੰਬਾਇਨਾਂ ਵਾਲੇ, ਬਾਬਾ ਬਲਕਾਰ ਸਿੰਘ, ਤਰਸੇਮ ਸਿੰਘ ਮਿਸਤਰੀ, ਸੰਦੀਪ ਸਿੰਘ, ਨੰਬਰਦਾਰ ਗਗਨਦੀਪ ਸਿੰਘ, ਬਾਬਾ ਚਰਨਜੀਤ ਸਿੰਘ ਚੰਨੀ, ਹਰਪਾਲ ਸਿੰਘ, ਜਸਵਿੰਦਰ ਸਿੰਘ ਜੇ.ਈ., ਪ੍ਰਗਟ ਸਿੰਘ ਬੱਗਾ, ਰੂਪ ਸਿੰਘ ਸ਼ਾਹ, ਮੁਖਵਿੰਦਰ ਸਿੰਘ, ਬਾਊ ਸ਼ਾਹ, ਕਰਮਜੀਤ ਸਿੰਘ ਫ਼ੌਜੀ, ਰਾਜਪਾਲ ਸਿੰਘ, ਹਰਭੇਜ ਸਿੰਘ ਸਮੇਤ ਹੋਰ ਪ੍ਰਬੰਧਕਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੇਲੇ ਵਿਚ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਵਾਹਲਾ ਪਰਿਵਾਰ ਦੂਲਾਨੰਗਲ ਤੇ 75000 ਰੁਪਏ ਇਨਾਮ ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ ਵਲੋਂ ਦਿੱਤਾ ਗਿਆ। ਅਖੀਰ ਵਿਚ ਪ੍ਰਸਿੱਧ ਕਬੱਡੀ ਖਿਡਾਰੀ ਧੰਮਾ ਦੂਲਾਨੰਗਲ ਵਲੋੀ ਆਏ ਪਹਿਲਵਾਨਾਂ ਤੇ ਖਿਡਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਕੁੱਲ ਮਿਲਾ ਕੇ ਇਸ ਵਾਰ ਵੀ ਦੂਲਾਨੰਗਲ ਦਾ ਇਹ ਸਾਲਾਨਾ ਛਿੰਝ ਤੇ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਰਾਜਨੀਤਕ ਸਾਜਿਸ਼-ਮੁੱਖਦੇਵ ਆਲੋਵਾਲ ਅਗਲੀ ਖ਼ਬਰ ਆਜ਼ਾਦੀ ਦੇ 8 ਦਹਾਕਿਆਂ ਬਾਅਦ ਰਾਵੀ ਪਾਰਲੇ 7 ਪਿੰਡਾਂ ਦਾ ਮੁੱਖ ਧਾਰਾ ਨਾਲ ਜੁੜਨ ਦਾ ਸੁਪਨਾ ਹੋਵੇਗਾ ਸਾਕਾਰ-ਸ਼ਮਸ਼ੇਰ ਸਿੰਘ
Ad Position 24