11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਤਲਾਕਸ਼ੁਦਾ ਲੜਕੀ ਅਗਵਾ, 4 ਖ਼ਿਲਾਫ਼ ਮਾਮਲਾ ਦਰਜ

ਬਟਾਲਾ, 10 ਅਕੂਬਰ (ਰਾਕੇਸ਼ ਰੇਖੀ)-ਤਲਾਕਸ਼ੁਦਾ ਮਹਿਲਾ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਏ.

Ad Position 21
No active advertisement
ਅਜੀਤ ਡੈਸਕ 11-10-2026
ਬਟਾਲਾ, 10 ਅਕੂਬਰ (ਰਾਕੇਸ਼ ਰੇਖੀ)-ਤਲਾਕਸ਼ੁਦਾ ਮਹਿਲਾ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਏ. ਐਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮੇਹਟੀਆਨਾ ਦੇ ਪਿੰਡ ਮੁਖਲੀਆਨਾ ਦੇ ਰਹਿਣ ਵਾਲੇ ਮੁਗਦੁ ਪੁੱਤਰ ਰੋਸ਼ਨਦੀਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਚਾਚੇ ਦੀ ਲੜਕੀ ਛਾਬੀ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਿਆ ਹੈ ਅਤੇ ਉਸ ਦੇ ਕੋਲ ਹੀ ਰਹਿੰਦੀ ਹੈ। ਬੀਤੇ ਕੁਝ ਦਿਨਾਂ ਤੋਂ ਵੁਹ ਆਪਣੀ ਚਚੇਰੀ ਭੈਣ ਛਾਬੀ ਦੇ ਨਾਲ ਪਿੰਡ ਸ਼ਾਹਪੁਰ ਗੋਰਾਇਆ ਵਿਚ ਆਪਣੇ ਮਾਮੇ ਦੇ ਲੜਕੇ ਜ਼ਾਕਿਰ ਦੇ ਡੇਰੇ ’ਤੇ ਮਿਲਣ ਆਇਆ ਹੋਇਆ ਸੀ। ਬੀਤੇ ਦਿਨੀਂ ਛਾਬੀ ਨਲਕੇ ’ਤੇ ਪਾਣੀ ਭਰ ਰਹੀ ਸੀ ਕਿ ਇਸੇ ਦੌਰਾਨ ਚਿੱਟੇ ਰੰਗ ਦੀ ਇਕ ਸਵਿਫਟ ਕਾਰਵਾਈ, ਜਿਸ ’ਚ 4 ਵਿਅਕਤੀ ਸਵਾਰ ਸਨ। ਉਕਤ ਵਿਅਕਤੀ ਜ਼ਬਰਦਸਤੀ ਛਾਬੀ ਨੂੰ ਗੱਡੀ ਵਿਚ ਬਿਠਾ ਕੇ ਲੈ ਗਏ। ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਅਗਵਾਕਾਰਾਂ ਵਿਚ ਭਾਉਆ ਪੁੱਤਰ ਜੰਗੂ ਵਾਸੀ ਹਾਲਟਾ ਜ਼ਿਲ੍ਹਾ ਹੁਸ਼ਿਆਰਪੁਰ, ਦੀਨ ਮਹੁੰਮਦ ਪੁੱਤਰ ਜਮਾਲਦੀਨ ਵਾਸੀ ਸੁੰਦਰਚੱਕ ਜ਼ਿਲ੍ਹਾ ਪਠਾਨਕੋਟ ਅਤੇ ਦੋ ਨਾਮਾਲੂਮ ਵਿਅਕਤੀ ਸ਼ਾਮਿਲ ਸਨ। ਏ. ਐਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੋਸ਼ੀਆਂ ਦੇ ਅਗਵਾਹ ਕੀਤੀ ਗਈ ਲੜਕੀ ਦੀ ਭਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਭੱਟੀਆਂ ਵਿਖੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਰਾਜਨੀਤਕ ਸਾਜਿਸ਼-ਮੁੱਖਦੇਵ ਆਲੋਵਾਲ
Ad Position 24