11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੰਦੇ ਪਾਣੀ ਦਾ ਨਿਕਾਸ ਨਾ ਹੋਣ ’ਤੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਨਿਊ ਕਾਲੋਨੀ ਹਯਾਤ ਨਗਰ ਵਾਸੀ

ਗੁਰਦਾਸਪੁਰ, 10 ਅਕਤੂਬਰ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਦੀ ਨਿਊ ਕਾਲੋਨੀ ਹਯਾਤ ਨਗਰ ਹਰਦੋਛੰਨੀ ਰੋਡ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ। ਜਦੋਂ ਕਿ ਕਾਲੋਨੀ ਅੰਦਰ ਬਿਜਲੀ ਦੇ ਮੀਟਰ ਬਕਸੇ ਟੁੱਟੇ ਹੋਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਜੋਗਿੰਦਰ ਸਿੰਘ। ਤਸਵੀਰ : ਵਿਸ਼ਾਲ ਮੁੰਨਾ 11-10-2026
ਗੁਰਦਾਸਪੁਰ, 10 ਅਕਤੂਬਰ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਦੀ ਨਿਊ ਕਾਲੋਨੀ ਹਯਾਤ ਨਗਰ ਹਰਦੋਛੰਨੀ ਰੋਡ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ। ਜਦੋਂ ਕਿ ਕਾਲੋਨੀ ਅੰਦਰ ਬਿਜਲੀ ਦੇ ਮੀਟਰ ਬਕਸੇ ਟੁੱਟੇ ਹੋਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਅਜੀਤ ਉਪ ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੁਹੱਲੇ ਦੀਆਂ ਮੁਸ਼ਕਿਲਾਂ ਸਬੰਧੀ ਡੀ.ਸੀ. ਤੇ ਸਬੰਧਿਤ ਵਿਭਾਗ ਨੂੰ ਵੀ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਜਿਸ ਕਾਰਨ ਮੁਹੱਲਾ ਵਾਸੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਇਸ ਸੰਬੰਧੀ ਸਾਬਕਾ ਪ੍ਰਿੰਸੀਪਲ ਅਵਤਾਰ ਸਿੰਘ, ਸਵਤੰਤਰਬੀਰ ਸਿੰਘ, ਐਡਵੋਕੇਟ ਹਰਭਜਨ ਸਿੰਘ, ਐਡਵੋਕੇਟ ਬਲਰਾਜ ਮੋਹਣ, ਹਿੰਮਤ ਸਿੰਘ, ਸੁਰੇਸ਼ ਕੁਮਾਰ, ਸਤਿੰਦਰ ਕੁਮਾਰ ਤੇ ਮੁਨੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਇਹ ਮਸਲਾ ਹੱਲ ਨਾ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਨੂੰ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਲੋਨੀ ਰਕਬਾ ਹਯਾਤ ਨਗਰ ਪੰਚਾਇਤ ਵਿਚ ਪੈਂਦਾ ਹੈ ਤੇ ਹੁਣ ਕਾਲੋਨੀ ਦੀ ਆਬਾਦੀ 250 ਤੋਂ ਉਪਰ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਤੇ ਗੰਦਾ ਪਾਣੀ ਮੁਹੱਲਾ ਵਾਸੀ ਆਪਣੇ ਪੱਧਰ ’ਤੇ ਖਾਲੀ ਪਲਾਟਾਂ ਵਿਚ ਕੱਢਦੇ ਹਨ ਤੇ ਇਸ ਨਾਲ ਕਾਲੋਨੀ ਵਿਚ ਮੱਖੀਆਂ ਤੇ ਜਹਿਰੀਲੇ ਕੀੜਿਆਂ ਦੀ ਭਰਮਾਰ ਹੋ ਚੁੱਕੀ ਹੈ ਤੇ ਲੋਕ ਕਈ ਬਿਮਾਰੀਆਂ ਦੀ ਗ੍ਰਿਫਤ ’ਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਆਸੀ ਆਗੂ ਸਿਰਫ ਭਰੋਸਾ ਤੇ ਨੀਂਹ ਪੱਥਰ ਰੱਖਣ ਤੱਕ ਸੀਮਤ ਰਹਿੰਦੇ ਹਨ ਅਤੇ ਅਮਲੀ ਰੂਪ ਵਿਚ ਕੋਈ ਵੀ ਗੰਦੇ ਪਾਣੀ ਦਾ ਹੱਲ ਨਹੀਂ ਕਰ ਰਿਹਾ।ਉਨ੍ਹਾਂ ਦੱਸਿਆ ਕਿ ਕਾਲੋਨੀ ਵਿਚ ਸੀਵਰੇਜ ਪਾਉਣ ਦੇ ਮਸਲੇ ਲਈ ਬੀ.ਡੀ.ਪੀ.ਓ. ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਉਹ ਵੀ ਇਸ ਮਸਲੇ ਵੱਲ ਗੌਰ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਕਾਲੋਨੀ ਵਿਚ ਗੁਰਦੁਆਰਾ ਸਾਹਿਬ ਵੀ ਹੈ ਅਤੇ ਉਸ ਪਾਸੇ ਸੀਵਰੇਜ ਪਿਆ ਹੈ ਤੇ ਲੋਕ ਨਿਰਮਾਣ ਵਿਭਾਗ ਨੇ ਗੁਰਦਾਸਪੁਰ ਸੜਕ ਤੋੜ ਕੇ ਗੰਦੇ ਪਾਣੀ ਦਾ ਨਿਕਾਸ ਕੀਤਾ ਹੈ ਪਰ ਉਸ ਦੇ ਬਾਵਜੂਦ ਪਾਣੀ ਰਹਿੰਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਹਦਾਇਤਾਂ ਕਰਕੇ ਕਾਲੋਨੀ ਦੀਆਂ ਮੁੱਖ ਸਮੱਸਿਆਵਾਂ ਦਾ ਫੌਰੀ ਹੱਲ ਕਰਵਾਇਆ ਜਾਵੇ, ਜਿਸ ਨਾਲ ਕਾਲੋਨੀ ਵਾਸੀ ਬਿਮਾਰੀਆਂ ਤੋਂ ਬਚ ਸਕਣ।
Ad Position 22
No active advertisement
ਪਿਛਲੀ ਖ਼ਬਰ ਉੱਘੇ ਆਰਥੋਪੇੈਡਿਕ ਸਰਜਨ ਡਾ. ਰਣਜੀਤ ਸਿੰਘ ਨੇ ਏ.ਆਈ. ਪਾਵਰਡ3-ਡੀ. ਰੋਬੋਲੈਂਸ ਤਕਨੀਕ ਨਾਲ 75 ਸਾਲਾ ਬਜ਼ੁਰਗ ਦੇ ਦੋਵੇਂ ਗੋ... ਅਗਲੀ ਖ਼ਬਰ ਗੁੱਡਵਿਲ ਸਕੂਲ ’ਚ ਵਿਸ਼ਵ ਮਾਨਸਿਕ ਸਿਹਤ ਦਿਵਸ ਸੰਬੰਧੀ ਜਾਗਰੂਕਤਾ ਸਮਾਗਮ
Ad Position 24