ਸਵ: ਬਚਨ ਸਿੰਘ ਰੰਧਾਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ
ਬਟਾਲਾ, 13 ਅਕਤੁਬਰ (ਸਤਿੰਦਰ ਸਿੰਘ)-ਪਿੰਡ ਕਰਵਾਲੀਆਂ ਦੇ ਬਚਨ ਸਿੰਘ ਰੰਧਾਵਾ ਜੋ ਬੀਤੇ ਦਿਨੀਂ ਸਦੀਵੀਂ ਵਿਛੌੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਗੁਰਦੁਆਰਾ ਓਠੀਆਂ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ।
ਬਟਾਲਾ, 13 ਅਕਤੁਬਰ (ਸਤਿੰਦਰ ਸਿੰਘ)-ਪਿੰਡ ਕਰਵਾਲੀਆਂ ਦੇ ਬਚਨ ਸਿੰਘ ਰੰਧਾਵਾ ਜੋ ਬੀਤੇ ਦਿਨੀਂ ਸਦੀਵੀਂ ਵਿਛੌੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਗੁਰਦੁਆਰਾ ਓਠੀਆਂ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ। ਇਸ ਮੌਕੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਸਵ: ਬਚਨ ਸਿੰਘ ਰੰਧਾਵਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ, ‘ਆਪ’ ਦੇ ਸੂਬਾ ਉਪ ਪ੍ਰਧਾਨ ਜਗਰੂਪ ਸਿੰਘ ਰੰਧਾਵਾ, ਗੁਰਿੰਦਰ ਸਿੰਘ ਸ਼ਾਮਪੁਰਾ, ਕੁਲਦੀਪ ਸਿੰਘ ਕਾਹਲੋਂ, ਪੀ.ਸੀ.ਪਿਆਸਾ, ਹਰਬੰਸ ਸਿੰਘ ਸਿਧਵਾਂ, ਤਰਲੋਕ ਸਿੰਘ ਬਾਠ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਹਰਮੀਤ ਸਿੰਘ ਬੋਪਰਾਏ, ਅਮਰਬੀਰ ਸਿੰਘ ਸਰਪੰਚ ਬੁਰਜ ਅਰਾਈਆਂ, ਜਸਪਾਲ ਸਿੰਘ ਸਰਪੰਚ ਓਠੀਆਂ, ਹਰਪਾਲ ਸਿੰਘ ਓਠੀਆਂ, ਧੰਨਾ ਸਿੰਘ ਸਰਪੰਚ ਖਾਨਫੱਤਾ, ਸੁਖਦੇਵ ਸਿੰਘ ਬਿਆਲ, ਸੁਖਜਿੰਦਰ ਸਿੰਘ ਪਾਰਸ, ਅਮਰੀਕ ਸਿੰਘ ਬਾਲੇਵਾਲ, ਮਨਜੀਤ ਸਿੰਘ ਚੱਠਾ, ਸੋਨੂੰ ਵਿੰਝਵਾਂ, ਗੁਰਜੀਤ ਸਿੰਘ ਬਿਜਲੀਵਾਲ, ਪਲਵਿੰਦਰ ਸਿੰਘ ਨੰਬਰਦਾਰ, ਬਾਊ ਅਸ਼ੋਕ, ਬਲਜੀਤ ਸਿੰਘ ਤਾਰਾਗੜ੍ਹ, ਸਤਨਾਮ ਸਿੰਘ ਤਾਰਾਗੜ੍ਹ, ਅੰਗਰੇਜ ਸਿੰਘ ਵਿੱਠਵਾਂ, ਨਰਿੰਦਰ ਸਿੰਘ ਰੂਪੋਵਾਲੀ, ਪਲਵਿੰਦਰ ਸਿੰਘ ਭਾਗੋਵਾਲ, ਰੂਪ ਸਿੰਘ ਸਰਪੰਚ ਕਰਵਾਲੀਆਂ, ਬਲਵਿੰਦਰ ਸਿੰਘ ਏ.ਐਸ.ਆਈ. ਕਰਵਾਲੀਆਂ, ਗੁਰਮੇਲ ਸਿੰਘ ਨੰਬਰਦਾਰ ਕਰਵਾਲੀਆਂ, ਧਿਰਭਵਨ ਸਿੰਘ, ਰਮਨਦੀਪ ਸਿੰਘ ਪੰਨੂੰ ਕਾਦੀਆਂ, ਅਨਵਰਜੀਤ ਸਿੰਘ ਰੰਗੜ੍ਹ ਨੰਗਲ, ਬਾਰ ਐਸ਼ੋਸਿਏਸ਼ਨ ਬਟਾਲਾ ਦੇ ਪ੍ਰਧਾਨ ਸਤਿੰਦਰ ਸਿੰਘ ਸੋਢੀ, ਦਲਵਿੰਦਰ ਸਿੰਘ ਸਾਬਕਾ ਪ੍ਰਧਾਨ, ਰਵਿੰਦਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ, ਰਘਬੀਰ ਸਿੰਘ ਸੰਧੂ ਸਾਬਕਾ ਪ੍ਰਧਾਨ, ਪਰਵੇਜ ਸਿੰਘ ਰੰਧਾਵਾ ਰੰਗੜ੍ਹ ਨੰਗਲ, ਰਣਸ਼ੇਰ ਸਿੰਘ ਬਾਜਵਾ, ਅਮਨਦੀਪ ਸਿੰਘ ਉਦੋਕੇ, ਰਾਜੀਵ ਕੌੜਾ, ਵਕੀਲ ਰਾਜੇਸ ਮਹੰਤ, ਰਾਜੇਸ਼ ਸਾਰੰਗਲ, ਅੰਕੁਰ ਦੱਤਾ, ਸੁਖਵਿੰਦਰ ਸਿੰਘ ਸ਼ਾਹ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਸੁਖਬੀਰ ਸਿੰਘ ਪੰਨਵਾਂ ਨੇ ਨਿਭਾਈ। ਅੰਤ ਵਿਚ ਬਿਕਰਮਜੀਤ ਸਿੰਘ ਕਰਵਾਲੀਆ ਨੇ ਆਈ ਹੋਈ ਸੰਗਤਾਂ ਦਾ ਧੰਨਵਾਦ।