ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਸਜਾਈ ਗਈ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ
ਸੁਜਾਨਪੁਰ, 13 ਅਕਤੂਬਰ (ਜਗਦੀਪ ਸਿੰਘ)-ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਪ੍ਰਧਾਨਗੀ ਹੇਠ ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ਸਜਾਈ ਗਈ । ਜਿਸ ’ਚ ਸੁਜਾਨਪੁਰ ਦੀਆਂ ਸਾਰੀਆਂ ਹੀ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ।
ਸੁਜਾਨਪੁਰ, 13 ਅਕਤੂਬਰ (ਜਗਦੀਪ ਸਿੰਘ)-ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਪ੍ਰਧਾਨਗੀ ਹੇਠ ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ਸਜਾਈ ਗਈ । ਜਿਸ ’ਚ ਸੁਜਾਨਪੁਰ ਦੀਆਂ ਸਾਰੀਆਂ ਹੀ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ । ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਦੇ ਮੈਦਾਨ ’ਚੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਏ ਸ੍ਰੀ ਰਾਮ ਲੀਲ੍ਹਾ ਕਲੱਬ ਵਿਖੇ ਸਮਾਪਤ ਹੋਈ । ਰਾਮ ਬਰਾਤ ਵਿਚ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ, ਜੋ ਆਕਰਸ਼ਣ ਦਾ ਕੇਂਦਰ ਸਨ । ਸ਼ਹਿਰ ਵਾਸੀਆਂ ਵਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ֹ’ ਤੇ ਫੁੱਲਾਂ ਦੀ ਵਰਖਾ ਕਰਕੇ ਤੇ ਜਗ੍ਹਾ-ਜਗ੍ਹਾ ’ਤੇ ਸਟਾਲ ਲਗਾ ਕੇ ਭਰਵਾਂ ਸਵਾਗਤ ਕੀਤਾ ਗਿਆ । ਆਏ ਹੋਏ ਮਹਿਮਾਨਾਂ ਨੇ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ । ਇਸ ਮੌਕੇ ਰਾਜ ਕੁਮਾਰ ਗੁਪਤਾ, ਨਗਰ ਕੌਂਸਲ ਪ੍ਰਧਾਨ ਨੀਤੂ ਮਿਨਹਾਸ, ਸੁਰੇਸ਼ ਮਹਾਜਨ ਰਾਜੂ, ਨਗਰ ਕੌਂਸਲ ਉਪ ਪ੍ਰਧਾਨ ਸੁਰਿੰਦਰ ਸ਼ਰਮਾ, ਸਮੀਰ ਠਾਕੁਰ, ਕੌਂਸਲਰ ਅਸ਼ੋਕ ਬਾਵਾ, ਕੌਂਸਲਰ ਸੁਰੇਸ਼ ਮਹਾਜਨ ਬੋਵੀ, ਦੁਆਰਕਾ ਦਾਸ, ਲਲਿਤ ਵਰਮਾ, ਵਿੱਕੀ ਮਹਾਜਨ, ਸੁਨੀਲ ਮਹਾਜਨ, ਸੁਧੀਰ ਮਹਾਜਨ, ਕੁਨਾਲ, ਸੋਨੂੰ ਮਹਾਜਨ, ਅਨਿਲ ਮਹਾਜਨ, ਰਵਿੰਦਰ ਮਹਾਜਨ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ ।