ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਏ
ਫ਼ਤਹਿਗੜ੍ਹ ਚੂੜੀਆਂ, 13 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸਮਾਜ ਸੇਵੀ ਕਾਰਜਾਂ ’ਚ ਯਤਨਸ਼ੀਲ ਕਦਮ ਚੁੱਕਦੇ ਹੋਏ ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਹਰ ਛਿਮਾਹੀ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਫ਼ਤਹਿਗੜ੍ਹ ਚੂੜੀਆਂ ਦੇ ਕਰਨ ਪੈਲੇਸ ਵਿਖੇ ਕਰਵਾਏ ਗਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਿੱਥੇ ਸਮਾਜ ਅੰਦਰ ਸਮਾਜ ਸੇਵੀ ਕਾਰਜਾਂ ਨੂੰ ਪਹਿਲ ਦਿੰਦਿਆਂ ਕਈ ਤਰ੍ਹਾਂ ਦੇ ਸੇਵਾ ਕਾਰਜ ਕੀਤੇ ਜਾਂਦੇ ਹਨ, ਉਥੇ ਬੀਤੇ ਦਿਨ ਫ਼ਤਹਿਗੜ੍ਹ ਚੂੜੀਆਂ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ।
ਫ਼ਤਹਿਗੜ੍ਹ ਚੂੜੀਆਂ, 13 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸਮਾਜ ਸੇਵੀ ਕਾਰਜਾਂ ’ਚ ਯਤਨਸ਼ੀਲ ਕਦਮ ਚੁੱਕਦੇ ਹੋਏ ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਹਰ ਛਿਮਾਹੀ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਫ਼ਤਹਿਗੜ੍ਹ ਚੂੜੀਆਂ ਦੇ ਕਰਨ ਪੈਲੇਸ ਵਿਖੇ ਕਰਵਾਏ ਗਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਿੱਥੇ ਸਮਾਜ ਅੰਦਰ ਸਮਾਜ ਸੇਵੀ ਕਾਰਜਾਂ ਨੂੰ ਪਹਿਲ ਦਿੰਦਿਆਂ ਕਈ ਤਰ੍ਹਾਂ ਦੇ ਸੇਵਾ ਕਾਰਜ ਕੀਤੇ ਜਾਂਦੇ ਹਨ, ਉਥੇ ਬੀਤੇ ਦਿਨ ਫ਼ਤਹਿਗੜ੍ਹ ਚੂੜੀਆਂ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ। ਗੱਲਬਾਤ ਕਰਦਿਆਂ ਚੇਅਰਮੈਨ ਬਾਜਵਾ ਨੇ ਦੱਸਿਆ ਕਿ ਸੁਸਾਇਟੀ ਦੇ ਸਕੱਤਰ ਅਮਨ ਸੋਨੀ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਡਾ. ਅਮਰਜੀਤ ਸਿੰਘ ਮੂਲੋਵਾਲੀ, ਡਾ. ਅਮਨਦੀਪ ਸਿੰਘ ਭੋਲੇਕੇ, ਕੋਮਲ ਬੇਦੀ, ਰਜੇਸ਼ ਕੁਮਾਰ, ਪ੍ਰਿੰਸੀ. ਮੈਡਮ ਸੁਮਨ, ਡਾ. ਸੁਖਰਾਜ ਸਿੰਘ ਜਰਮਨ, ਤਰਨਜੋਤ ਇਟਲੀ ਤਲਵੰਡੀ ਰਾਮਾ, ਕਰਨ ਆਸਟਰੇਲੀਆ ਆਦਿ ਦਾ ਬਹੁਤ ਵੱਡਾ ਸਹਿਯੋਗ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਲਾਡੀ ਢਾਂਡੇ, ਡਾ. ਰਾਜਬੀਰ ਸਿੰਘ, ਅਵਨੀਤ ਸਿੰਘ, ਰੰਧਾਵਾ, ਰਵਿੰਦਰ ਸਿੰਘ ਭਾਟੀਆ, ਹੈਪੀ ਪੰਨੂੰ, ਗੋਪੀ ਭੋਲੇਕੇ, ਮਲਕੀਤ ਸਿੰਘ, ਡਾ. ਗੋਲਡੀ ਆਦਿ ਹਾਜ਼ਰ ਸਨ ।