14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਵੀਸ਼ਰ ਹਰਜੀਤ ਸਿੰਘ ਦੀ ਅਗਵਾਈ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਮੀਟਿੰਗ ਕਿਹਾ, ਪੰਜਾਬ ਤੇ ਪੰਥ ਬਚਾਉਣ ਲਈ 2027 ਲਈ ਇਕਜੁੱਟ ਹੋਵੋ

ਫ਼ਤਹਿਗੜ੍ਹ ਚੂੜੀਆਂ, 13 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਰਫਕੋਟ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਕਵੀਸ਼ਰ ਹਰਜੀਤ ਸਿੰਘ ਦੇ ਗ੍ਰਹਿ ਵਿਖੇ 2027 ਦੀਆਂ ਚੋਣਾਂ ਦੇ ਸੰਬੰਧ ’ਚ ਵਿਸ਼ਾਲ ਮੀਟਿੰਗ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਘੁੰਮਣ ਦੀ ਅਗਵਾਈ ਵਿਚ ਹੋਈ। ਇਸ ਮੌਕੇ ਉਚੇਚੇ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬੱਲ, ਯੂਥ ਪ੍ਰਧਾਨ ਗੁਰਤੇਜ ਸਿੰਘ, ਮਾਝਾ ਜ਼ੋਨ ਦੇ ਅਬਜ਼ਰਵਰ ਸਵਰਨ ਸਿੰਘ ਗੋਲਡਨ, ਅਮਰਜੀਤ ਸਿੰਘ ਵਿਨਚਿੜੀ, ਜੁਗਰਾਜ ਸਿੰਘ, ਇਸਤਰੀ ਵਿੰਗ ਦੇ ਪ੍ਰਭਜੀਤ ਕੌਰ ਬਟਾਲਾ, ਸਰਬਜੀਤ ਕੌਰ ਕਾਲਾ ਅਫਗਾਨਾ ਆਦਿ ਨੇ ਸੰਬੋਧਨ ਕੀਤਾ, ਜਿਨ੍ਹਾਂ ਦਾ ਨਿੱਘਾ ਸਵਾਗਤ ਕਵੀਸ਼ਰ ਹਰਜੀਤ ਸਿੰਘ, ਭਾਈ ਬਲਜੀਤ ਸਿੰਘ, ਗੁਰਮਨਦੀਪ ਸਿੰਘ ਤੇ ਸੁਰਜੀਤ ਸਿੰਘ ਹੈਪੀ ਆਦਿ ਵਲੋਂ ਸਿਰੋਪਾਓ ਦੇ ਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-10-2026
ਫ਼ਤਹਿਗੜ੍ਹ ਚੂੜੀਆਂ, 13 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਰਫਕੋਟ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਕਵੀਸ਼ਰ ਹਰਜੀਤ ਸਿੰਘ ਦੇ ਗ੍ਰਹਿ ਵਿਖੇ 2027 ਦੀਆਂ ਚੋਣਾਂ ਦੇ ਸੰਬੰਧ ’ਚ ਵਿਸ਼ਾਲ ਮੀਟਿੰਗ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਘੁੰਮਣ ਦੀ ਅਗਵਾਈ ਵਿਚ ਹੋਈ। ਇਸ ਮੌਕੇ ਉਚੇਚੇ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬੱਲ, ਯੂਥ ਪ੍ਰਧਾਨ ਗੁਰਤੇਜ ਸਿੰਘ, ਮਾਝਾ ਜ਼ੋਨ ਦੇ ਅਬਜ਼ਰਵਰ ਸਵਰਨ ਸਿੰਘ ਗੋਲਡਨ, ਅਮਰਜੀਤ ਸਿੰਘ ਵਿਨਚਿੜੀ, ਜੁਗਰਾਜ ਸਿੰਘ, ਇਸਤਰੀ ਵਿੰਗ ਦੇ ਪ੍ਰਭਜੀਤ ਕੌਰ ਬਟਾਲਾ, ਸਰਬਜੀਤ ਕੌਰ ਕਾਲਾ ਅਫਗਾਨਾ ਆਦਿ ਨੇ ਸੰਬੋਧਨ ਕੀਤਾ, ਜਿਨ੍ਹਾਂ ਦਾ ਨਿੱਘਾ ਸਵਾਗਤ ਕਵੀਸ਼ਰ ਹਰਜੀਤ ਸਿੰਘ, ਭਾਈ ਬਲਜੀਤ ਸਿੰਘ, ਗੁਰਮਨਦੀਪ ਸਿੰਘ ਤੇ ਸੁਰਜੀਤ ਸਿੰਘ ਹੈਪੀ ਆਦਿ ਵਲੋਂ ਸਿਰੋਪਾਓ ਦੇ ਕੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਥ ਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਇਕਜੁੱਟ ਹੋ ਕੇ ਜਿਤਾਓ ਤੇ ਚੰਗਾ ਰਾਜਭਾਗ ਕਾਇਮ ਕੀਤਾ ਜਾਵੇ। ਇਸ ਮੌਕੇ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਡਟਣ ਦਾ ਪ੍ਰਣ ਕੀਤਾ। ਅਖੀਰ ’ਚ ਕਵੀਸ਼ਰ ਹਰਜੀਤ ਸਿੰਘ ਵਲੋਂ ਵੱਡੀ ਗਿਣਤੀ ’ਚ ਪਹੁੰਚੇ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਪਿੰਡ ਸਰਫਕੋਟ ਤੋਂ ਪਾਰਟੀ ਵਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਖੜੇ ਕੀਤੇ ਜਾਣ ਵਾਲੇ ਉਮੀਦਵਾਰ ਨੂੰ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਸੀਟ ਪਾਰਟੀ ਦੀ ਝੋਲੀ ’ਚ ਪਾਈ ਜਾਵੇਗੀ। ਇਸ ਮੌਕੇ ਭਾਈ ਗੁਰਵੰਤ ਸਿੰਘ ਝੰਜੀਆਂ, ਡਾ. ਸਤਪਾਲ ਸਿੰਘ, ਗੁਰਪ੍ਰੀਤ ਸਿੰਘ ਵੀਲਾ, ਸਾਹਿਬ ਸਿੰਘ ਲੱਖੂਵਾਲ, ਬਲਵਿੰਦਰ ਸਿੰਘ ਪਰਾਚਾ, ਸੁਖਵਿੰਦਰ ਸਿੰਘ ਰਮਦਾਸ, ਜਸਪਾਲ ਸਿੰਘ ਕਾਦੀਆਂ, ਫੁੰਮਣ ਸਿੰਘ, ਤਲਵੰਡੀ ਰਾਮਾ, ਅਮਰਜੀਤ ਸਿੰਘ ਪੱਖੋਕੇ ਮਹਿਮਾਰਾਂ, ਮਨਦੀਪ ਸਿੰਘ, ਸਤਨਾਮ ਸਿੰਘ ਤਲਵੰਡੀ ਰਾਮਾ, ਸੁਮਨ ਸਿੰਘ, ਹਰਮੀਤ ਸਿੰਘ ਕੋਠੇ, ਰਵਿੰਦਰ ਸਿੰਘ ਦਬੁਰਜੀ, ਪਰਮਜੀਤ ਸਿੰਘ ਪੱਖੋਕੇ, ਜਤਿੰਦਰ ਸਿੰਘ ਮੂਲੋਵਾਲੀ, ਜੋਬਨ ਸਿੰਘ ਮਾਹਲ, ਜਸਵਿੰਦਰ ਸਿੰਘ ਫ਼ੌਜੀ, ਗੁਰਿੰਦਰਜੀਤ ਸਿੰਘ, ਗੁਲਾਬ ਸਿੰਘ ਕੋਟਲੀ, ਗੁਰਭੇਜ ਸਿੰਘ ਦੂਲਾਨੰਗਲ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰ. ਸੁਲੱਖਣ ਸਿੰਘ ਭੇਟ ਪੱਤਣ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਮੰਡੀ ਦਾ ਦੌਰਾ ਅਗਲੀ ਖ਼ਬਰ ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਏ
Ad Position 24