ਝੋਨੇ ਦੀ ਖਰੀਦ ’ਚ ਲੁੱਟ ਵਿਰੁੱਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨੇ ਦਾ ਐਲਾਨ
ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਹੋਈ। ਜਿਸ ’ਚ ਆਗੂਆਂ ਨੇ ਪਿਛਲੇ ਦਿਨਾਂ ਤੋਂ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ ਦੇ ਕੀਤੇ ਦੌਰੇ ਤੇ ਜਾਇਜ਼ੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਗੁਰਦਾਸਪੁਰ, 13 ਅਕਤੂਬਰ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਹੋਈ। ਜਿਸ ’ਚ ਆਗੂਆਂ ਨੇ ਪਿਛਲੇ ਦਿਨਾਂ ਤੋਂ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ ਦੇ ਕੀਤੇ ਦੌਰੇ ਤੇ ਜਾਇਜ਼ੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਵਿਚ ਲੁੱਟ ਦਾ ਪੱਧਰ ਸਿਖਰ ’ਤੇ ਹੈ। ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਲਗਾਤਾਰ ਮੰਡੀਆਂ ’ਚ ਜਿੱਥੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਉੱਥੇ ਮਜ਼ਦੂਰ ਪੱਲੇਦਾਰ ਭਾਈਚਾਰੇ ਨੂੰ ਦੋਹਰਾ ਚੂਨਾ ਲਗਾ ਰਹੇ ਹਨ। ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਜ਼ਿਲ੍ਹੇ ਦੀ ਬਟਾਲਾ ਮੰਡੀ ਜਿਸ ਵਿਚ ਆੜਤੀ ਇਕ ਸਰਗਣੇ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ 17 ਮਸਰ ਦੀਆਂ ਢੇਰੀਆਂ ਨੂੰ ਵ ੀ ਵੱਡੇ ਪੱਧਰ ’ਤੇ ਕੱਟ ਲਗਾਉਂਦਿਆਂ ਸਿਖਰ ਦਾ ਰੇਟ 2300 ਰੁਪਏ ਤੈਅ ਕਰ ਦਿੱਤਾ ਗਿਆ ਹੈ ਜੋ ਮੰਡੀ ਚੇਅਰਮੈਨ ਮਾਰਕੀਟ ਕਮੇਟੀ ਤੇ ਆਲਾ ਪ੍ਰਸ਼ਾਸਨ ਅਧਿਕਾਰੀਆਂ ਦੇ ਰਲੇ ਮਿਲੇ ਸੁਰ ਕਰਕੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵਲੋਂ ਕ੍ਰੈਡਿਟ ਲਿਮਟ ਸੂਬਾ ਸਰਕਾਰ ਨੂੰ ਜਾਰੀ ਕਰ ਦਿੱਤੀ ਹੈ, ਉੱਥੇ ਹੇਠਲੇ ਪੱਧਰ ’ਤੇ ਸ਼ੈਲਰ ਮਾਲਕ, ਆੜਤੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਉਸ ਕ੍ਰੈਡਿਟ ਲਿਮਟ ਦਾ ਵੱਡਾ ਹਿੱਸਾ ਖੁਰਦ ਬੁਰਦ ਕਰਨ ’ਚ ਲੱਗੇ ਹਨ। ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ, ਸੀਨੀਅਰ ਮੀਤ ਪ੍ਰਧਾਨ ਝਰਮਲ ਸਿੰਘ ਬੱਜੂਮਾਨ ਅਤੇ ਅਨੂਪ ਸਿੰਘ ਸੁਲਤਾਨੀ ਨੇ ਫੈਸਲਾ ਕਰਦਿਆਂ ਕਿਹਾ ਕਿ ਇਸ ਲੁੱਟੇ ਦੀ ਖਰੀਦ ਦੇ ਵਿਰੋਧ ਵਿਚ 16 ਅਕਤੂਬਰ ਨੂੰ ਡੀ.ਸੀ ਦਫਤਰ ਗੁਰਦਾਸਪੁਰ ਵਿਖੇ ਵੱਡਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਨਿਰਮਲ ਸਿੰਘ, ਸੁਖਜਿੰਦਰ ਸਿੰਘ ਗੋਹਤ, ਜਤਿੰਦਰ ਸਿੰਘ ਚੀਮਾ, ਦੇਸਾ ਸਿੰਘ ਰੁਡਿਆਣਾ, ਪਰਮਜੀਤ ਸਿੰਘ ਸ਼ਾਹਪੁਰ, ਹਰਚਰਨ ਸਿੰਘ, ਲਖਵਿੰਦਰ ਸਿੰਘ ਕਾਲਾ ਬਾਲਾ ਆਦਿ ਹਾਜ਼ਰ ਸਨ।