18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਹਿਊਮਨ ਰਾਈਟਸ ਸੁਰਕਸ਼ਾ ਸੁਸਾਇਟੀ ਦੀ ਬੈਠਕ

ਧਾਰੀਵਾਲ, 18 ਅਕਤੂਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)-ਹਿਊਮਨ ਰਾਈਟਸ ਸੁਰਕਸ਼ਾ ਸੁਸਾਇਟੀ ਦੀ ਅਹਿਮ ਬੈਠਕ ਜ਼ਿਲ੍ਹਾ ਦਫ਼ਤਰ ਜੀ. ਟੀ.

Ad Position 21
No active advertisement
ਅਜੀਤ ਡੈਸਕ 19-10-2026
ਧਾਰੀਵਾਲ, 18 ਅਕਤੂਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)-ਹਿਊਮਨ ਰਾਈਟਸ ਸੁਰਕਸ਼ਾ ਸੁਸਾਇਟੀ ਦੀ ਅਹਿਮ ਬੈਠਕ ਜ਼ਿਲ੍ਹਾ ਦਫ਼ਤਰ ਜੀ.ਟੀ. ਰੋਡ ਧਾਰੀਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੋਟੇਪੁਰ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ’ਚ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੇ.ਪੀ. ਤੇ ਉਪ ਪ੍ਰਧਾਨ ਸੁਖਦੇਵ ਸਿੰਘ ਸਾ. ਐੱਸ.ਡੀ.ਓ. ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ’ਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਤੇ ਪਿਛਲੇ ਕੀਤੇ ਹੋਏ ਕਾਰਜਾਂ ਬਾਰੇ ਵਿਸਥਾਰ ਪੂਰਵ ਚਰਚਾ ਕੀਤੀ ਤੇ ਆਉਣ ਵਾਲੇ ਸਮੇਂ ’ਚ ਕੀ-ਕੀ ਸਮਾਜ ਸੇਵਾ ਲਈ ਕਾਰਜ ਕਰਨੇ ਹਨ, ਉਸ ਬਾਰੇ ਵੀ ਖੁੱਲ ਕੇ ਚਰਚਾ ਕੀਤੀ ਗਈ। ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੇ.ਪੀ. ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਤ ਕਰਨਾ ਹੈ ਜਿਹੜੇ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦੇ ਨੈਸ਼ਨਲ ਚੇਅਰਮੈਨ ਰਜਿੰਦਰ ਕੋਹਲੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਸੰਸਥਾ ਨਾਲ ਜੋੜ ਰਹੇ ਹਾਂ ਤੇ ਨਸ਼ਿਆਂ ਵਿਰੁੱਧ ਸਾਡੀ ਸੰਸਥਾ ਹਮੇਸ਼ਾਂ ਹੀ ਲੜਾਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਧਾਰੀਵਾਲ ਦੇ ਸਕੂਲ-ਕਾਲਜਾਂ ’ਚ ਵੀ ਨਸ਼ਿਆਂ ਵਿਰੁੱਧ ਤੇ ਨਸ਼ਿਆਂ ਨਾਲ ਹੋ ਰਹੇ ਸਿਹਤ ਨਾਲ ਖਿਲਵਾੜ ਬਾਰੇ ਸੈਮੀਨਾਰ ਲਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਲਵਲੀ ਨਾਗੀ, ਦਫ਼ਤਰ ਇੰਚਾਰਜ ਗੁਰਮੇਜ ਸਿੰਘ, ਸਾ. ਐੱਸ.ਡੀ.ਓ. ਚਮਨ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ’ਚ ਅੰਤਰ ਹਾਊਸ ਕਵਿਤਾ ਮੁਕਾਬਲੇ ਕਰਵਾਏ ਅਗਲੀ ਖ਼ਬਰ ਘੁਮਾਣ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਵੇਗਾ- ਡਾ. ਜੱਜ
Ad Position 24