ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਥੇ: ਗੁਰਬਿੰਦਰ ਸਿੰਘ ਜੌਲੀ ਨੇ ਚੋਣਾਂ ਦਾ ਬਿਗਲ ਵਜਾਇਆ
ਫਤਹਿਗੜ੍ਹ ਚੂੜੀਆਂ ’ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ
ਫਤਹਿਗੜ੍ਹ ਚੂੜੀਆਂ, 18 ਅਕਤੂਬਰ (ਅਵਤਾਰ ਸਿੰਘ ਰੰਧਾਵਾ, ਐਮ. ਐਸ.
ਫਤਹਿਗੜ੍ਹ ਚੂੜੀਆਂ, 18 ਅਕਤੂਬਰ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਮਰਹੂਮ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾਂ ਦੇ ਸਪੁੱਤਰ ਜਥੇ. ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਇੰਚਾਰਜ ਮਾਝਾ ਜ਼ੋਨ ਨੂੰ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅੱਜ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਵਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਕਸਬਾ ਫਤਹਿਗੜ੍ਹ ਚੂੜੀਆਂ ਦੇ ਬਾਜ਼ਾਰਾਂ ਤੇ ਘਰਾਂ ’ਚ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਜਥੇਦਾਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇ ਕੇ ਪੰਜਾਬ ਸਰਕਾਰ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਰਿਵਾਇਤੀ ਪਾਰਟੀਆਂ ਵਾਂਗ ਜਿਆਦਾ ਝੂਠੇ ਵਾਅਦੇ ਨਹੀਂ ਕਰਦੇ, ਬਲਕਿ ਚਹੁਮੁਖੀ ਵਿਕਾਸ ਦੇ ਨਾਲ-ਨਾਲ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ੇ ਦੀ ਗਿਣਤੀ ਵਧਣ ਨਾਲ ਸਮਾਜਿਕ ਬੁਰਾਈਆਂ, ਕਤਲੇਆਮ, ਲੁੱਟਾਂ-ਖੋਹਾਂ ਦਾ ਬੋਲ ਬਾਲਾ ਵਧ ਗਿਆ ਹੈ, ਜਿਸ ਨੂੰ ਠੱਲ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਵਾਂਗ ਜਦੋਂ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲੀ ਹੈ, ਉਦੋਂ ਤੋਂ ਜਿੱਥੇ ਪੰਜਾਬ ਵਿਕਾਸ ਪੱਖੋਂ ਤਾਂ ਹੀਣਾ ਹੋ ਗਿਆ ਹੈ, ਉਥੇ ਨਸ਼ਿਆਂ ਦੀ ਖੇਪ ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ 2027 ਦੀ ਚੋਣ ਜੰਗ ਜਿੱਤਣ ਲਈ ਅੱਜ ਤੋਂ ਮੀਟਿੰਗਾਂ ਦਾ ਸਿਲਸਿਲੇਵਾਰ ਦੌਰ ਚਾਲੂ ਹੋ ਗਿਆ ਹੈ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪ੍ਰੇਰਿਤ ਕਰਦਿਆਂ ਘਰ-ਘਰ ਜਾ ਕੇ ਹੋਕਾ ਦਿੱਤਾ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ ਕਾਜਨਪੁਰ, ਧੀਰ ਸਿੰਘ ਲੁਹਾਰਾਂਵਾਲੀ, ਮਨਜੀਤ ਸਿੰਘ ਚਿਤੌੜਗੜ, ਪ੍ਰਭਜੋਤ ਸਿੰਘ ਕਾਲਾ ਅਫਗਾਨਾ, ਗੁਰਬਚਨ ਸਿੰਘ ਕਾਲਾ ਅਫਗਾਨਾ, ਰਣਜੀਤ ਸਿੰਘ, ਜਾਨ ਮਸੀਹ ਪੰਚਾਇਤ ਮੈਂਬਰ, ਡਾ. ਸੁਖਰਾਜ ਸਿੰਘ, ਰਵੀ ਕਾਲਾ ਅਫਗਾਨਾ, ਗੁਰਭਜਨ ਸਿੰਘ ਚੀਮਾ, ਰਾਜਾ ਮਸੀਹ, ਚਾਂਦ ਮਸੀਹ, ਸਾਜਨ ਮਸੀਹ, ਸਾਬੀ ਮਸੀਹ, ਆਕਾਸ਼ ਮਸੀਹ, ਜਗਦੀਪ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ ਆਦਿ ਹਾਜਰ ਸਨ।