ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ
ਧਾਰੀਵਾਲ, 20 ਅਕਤੂਬਰ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੇ ਐੱਸ. ਆਈ.
ਧਾਰੀਵਾਲ, 20 ਅਕਤੂਬਰ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੇ ਐੱਸ.ਆਈ. ਰਛਪਾਲ ਸਿੰਘ ਨੇ ਗਸ਼ਤ ਦੌਰਾਨ ਪਿੰਡ ਡੇਹਰੀਵਾਲ ਦਰੋਗਾ ਮੋੜ ਧਾਰੀਵਾਲ ਕਲਾਂ ਤੋਂ ਇਕ ਨੌਜਵਾਨ ਨੂੰ ਝਾੜੀਆਂ ’ਚ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਹੋਏ ਦੇਖਿਆ। ਪੁਲਿਸ ਵਲੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਮੌਕੇ ’ਤੇ ਤਲਾਸ਼ੀ ਤੇ ਜਾਂਚ ਦੌਰਾਨ ਨੌਜਵਾਨ ਕੋਲੋਂ ਇਕ ਲਾਈਟਰ, ਹੈਰੋਇਨ ਦੇ ਅੰਸ਼ਾਂ ਵਾਲੀ ਸਿਲਵਰ ਪੰਨੀ ਤੇ ਅੱਧਾ ਜਲਿਆ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ। ਇਸ ਸਬੰਧੀ ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।