21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੁਸਹਿਰੇ ਦੇ ਤਿਉਹਾਰ ਤੋਂ ਸਮਾਜ ਨੂੰ ਸੇਧ ਲੈਣ ਦੀ ਲੋੜ-ਡਾ: ਹਰੀਦੇਵ ਅਗਨੀਹੋਤਰੀ

ਦੀਨਾਨਗਰ, 20 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ ਨੇ ਦੁਸਹਿਰੇ ਮੌਕੇ ’ਤੇ ਕਿਹਾ ਕਿ ਦੁਸਹਿਰੇ ਦਾ ਮਹਾਨ ਤਿਉਹਾਰ ਸਿਰਫ਼ ਇਕ ਰੀਤੀ-ਰਿਵਾਜ ਜਾਂ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਪੂਰੇ ਮਨੁੱਖੀ ਸਮਾਜ ਨੂੰ ਆਪਣੇ ਅੰਦਰ ਝਾਤੀ ਮਾਰਨ ਤੇ ਇਕ ਨਵੀਂ ਸੇਧ ਲੈਣ ਦਾ ਪ੍ਰੇਰਣਾਦਾਇਕ ਸੰਦੇਸ਼ ਵੀ ਦਿੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਸਾਨੂੰ ਬਾਹਰਲੇ ਕਾਗਜ਼ੀ ਰਾਵਣ ਨੂੰ ਫੂਕਣ ਦੇ ਨਾਲ-ਨਾਲ, ਸਮਾਜ ਵਿਚ ਫੈਲੀਆਂ ਕੁਰੀਤੀਆਂ, ਭ੍ਰਿਸ਼ਟਾਚਾਰ, ਨਸ਼ਿਆਂ, ਆਪਸੀ ਨਫ਼ਰਤ ਤੇ ਅਹੰਕਾਰ ਵਰਗੇ ਅੰਦਰੂਨੀ ਰਾਵਣ ਦਾ ਖ਼ਾਤਮਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 21-10-2026
ਦੀਨਾਨਗਰ, 20 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ ਨੇ ਦੁਸਹਿਰੇ ਮੌਕੇ ’ਤੇ ਕਿਹਾ ਕਿ ਦੁਸਹਿਰੇ ਦਾ ਮਹਾਨ ਤਿਉਹਾਰ ਸਿਰਫ਼ ਇਕ ਰੀਤੀ-ਰਿਵਾਜ ਜਾਂ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਪੂਰੇ ਮਨੁੱਖੀ ਸਮਾਜ ਨੂੰ ਆਪਣੇ ਅੰਦਰ ਝਾਤੀ ਮਾਰਨ ਤੇ ਇਕ ਨਵੀਂ ਸੇਧ ਲੈਣ ਦਾ ਪ੍ਰੇਰਣਾਦਾਇਕ ਸੰਦੇਸ਼ ਵੀ ਦਿੰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਸਾਨੂੰ ਬਾਹਰਲੇ ਕਾਗਜ਼ੀ ਰਾਵਣ ਨੂੰ ਫੂਕਣ ਦੇ ਨਾਲ-ਨਾਲ, ਸਮਾਜ ਵਿਚ ਫੈਲੀਆਂ ਕੁਰੀਤੀਆਂ, ਭ੍ਰਿਸ਼ਟਾਚਾਰ, ਨਸ਼ਿਆਂ, ਆਪਸੀ ਨਫ਼ਰਤ ਤੇ ਅਹੰਕਾਰ ਵਰਗੇ ਅੰਦਰੂਨੀ ਰਾਵਣ ਦਾ ਖ਼ਾਤਮਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਸ਼੍ਰੀ ਰਾਮ ਦੇ ਉੱਚੇ-ਸੁੱਚੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ। ਉਨ੍ਹਾਂ ਕਿਹਾ ਕਿ ਸਮਾਜ ਵਿਚ ਏਕਤਾ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਹੀ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਜੇਕਰ ਸਮਾਜ ਸੰਗਠਿਤ ਅਤੇ ਸੰਸਕਾਰੀ ਹੋਵੇਗਾ ਤਾਂ ਕੋਈ ਵੀ ਬੁਰਾਈ ਸਾਡੇ ਦੇਸ਼ ਨੂੰ ਕਮਜ਼ੋਰ ਨਹੀਂ ਕਰ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਪ੍ਰੈਕਟੀਸ਼ਨਰ ਤੇ ਮੈਡੀਕਲ ਸਟੋਰ ਮਾਲਕ ਆਪਣਾ ਅਹਿਮ ਰੋਲ ਅਦਾ ਕਰਨ- ਫਾਰਮਾਸਿਸਟ ਸੁਰਿੰਦਰ ਸ... ਅਗਲੀ ਖ਼ਬਰ ਦੁਸਹਿਰੇ ਦੇ ਤਿਉਹਾਰ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰਿੰਸੀਪਲ ਪ੍ਰੋਮਿਲਾ ਮਿਨਹਾਸ ਤੇ ਸਕੂਲ ਸਟਾਫ। ਕਿਡਜ਼ ਕੇਅਰ ਇੰਟਰਨੈਸ਼...
Ad Position 24