21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਾਝਾ ਕਾਲਜ ਆਫ਼ ਫਾਰਮੇਸੀ ਪਿੰਡ ਗਿੱਲਾਂਵਾਲੀ ਵਿਖੇ ਦਾਖਲਿਆਂ ਦੀ ਮਿਤੀ ’ਚ ਹੋਇਆ ਵਾਧਾ-ਪ੍ਰਿੰ. ਡਾ. ਮਨਦੀਪ ਸਿੰਘ ਬੱਲ

ਬਟਾਲਾ, 20 ਅਕਤੂੁਬਰ (ਸਤਿੰਦਰ ਸਿੰਘ)-ਬਟਾਲਾ ਤੋਂ 7 ਕਿਲੋਮੀਟਰ ਦੂਰ ਗੁਰਦਾਸਪੁਰ ਰੋਡ ’ਤੇ ਖੰਡ ਮਿੱਲ ਦੇ ਨਜ਼ਦੀਕ ਪਿੰਡ ਗਿੱਲਾਂਵਾਲੀ ਵਿਖੇ ਲੰਬੇ ਸਮੇਂ ਤੋਂ ਸਫ਼ਲਤਾ ਪੂਰਵਕ ਚੱਲ ਰਹੇ ਮਾਝਾ ਕਾਲਜ ਆਫ਼ ਫਾਰਮੇਸੀ ਵਿਖੇ ਇਸ ਸੈਸ਼ਨ 2026-27 ਦੇ ਦਾਖ਼ਲਿਆਂ ਲਈ ਆਖਰੀ ਤਰੀਕ ਵਿਚ ਵਾਧਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰ.

Ad Position 21
No active advertisement
ਅਜੀਤ ਡੈਸਕ 21-10-2026
ਬਟਾਲਾ, 20 ਅਕਤੂੁਬਰ (ਸਤਿੰਦਰ ਸਿੰਘ)-ਬਟਾਲਾ ਤੋਂ 7 ਕਿਲੋਮੀਟਰ ਦੂਰ ਗੁਰਦਾਸਪੁਰ ਰੋਡ ’ਤੇ ਖੰਡ ਮਿੱਲ ਦੇ ਨਜ਼ਦੀਕ ਪਿੰਡ ਗਿੱਲਾਂਵਾਲੀ ਵਿਖੇ ਲੰਬੇ ਸਮੇਂ ਤੋਂ ਸਫ਼ਲਤਾ ਪੂਰਵਕ ਚੱਲ ਰਹੇ ਮਾਝਾ ਕਾਲਜ ਆਫ਼ ਫਾਰਮੇਸੀ ਵਿਖੇ ਇਸ ਸੈਸ਼ਨ 2026-27 ਦੇ ਦਾਖ਼ਲਿਆਂ ਲਈ ਆਖਰੀ ਤਰੀਕ ਵਿਚ ਵਾਧਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰ. ਡਾ. ਮਨਦੀਪ ਸਿੰਘ ਬੱਲ ਨੇ ਦੱਸਿਆ ਕਿ ਕਾਲਜ ਵਿਖੇ ਚੱਲ ਰਹੇ ਕੋਰਸਾਂ ਵਿਚ ਸੈਸ਼ਨ 2026-27 ਸਿਰਫ ਕੁਝ ਖਾਲੀ ਸੀਟਾਂ ਲਈ ਕਾਲਜ ਵਲੋਂ ਦਾਖ਼ਲਾ 27 ਅਕਤੂਬਰ ਤੱਕ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਲਜ ’ਚ ਬੀ. ਫਾਰਮੇਸੀ, ਬੀ.ਐਸ.ਸੀ. ਮੈਡੀਕਲ ਲੈਬ ਸਾਇੰਸਿਜ਼ ਤੇ ਬੀ.ਐਸ.ਸੀ. ਮੈਡੀਕਲ ਟੈਕਨਾਲੋਜੀ, ਓ.ਟੀ. ਕੋਰਸਾਂ ਵਿਚ ਕੁਝ ਹੀ ਸੀਟਾਂ ਖਾਲੀ ਹਨ, ਜਿਨ੍ਹਾਂ ਵਾਸਤੇ ਦਾਖਲਾ ਪ੍ਰਕਿਰਿਆ ਦੁਬਾਰਾ ਸ਼ੁਰੂ ਹੈ। ਪ੍ਰਿੰ. ਡਾ. ਬੱਲ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆ ਨੇ ਡਿਪਲੋਮਾ ਫਾਰਮੈਸੀ (ਐਲੋਪੈਥੀ) ਪਾਸ ਕੀਤੀ ਹੋਈ ਹੈ, ਉਨ੍ਹਾਂ ਵਾਸਤੇ ਬੀ ਫਾਰਮੈਸੀ ਲੀਟ ਲਈ ਤੀਸਰੇ ਸਮੈਸਟਰ ’ਚ ਦਾਖਲਾ ਲੈਣ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ ਫਾਰਮੇਸੀ ਕੌਸਲ ਆਫ਼ ਇੰਡੀਆ ਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹਨ ਤੇ ਇਹ ਕੋਰਸ ਕਰਕੇ ਵਿਦਿਆਰਥੀ ਸੌਖੇ ਤਰੀਕੇ ਨਾਲ ਸਰਕਾਰੀ ਨੌਕਰੀ ਦੇਸ਼-ਵਿਦੇਸ਼ਾਂ ਵਿਚ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਤੋਂ ਐਸ.ਸੀ., ਐਸ.ਟੀ., ਬੀ.ਸੀ. ਤੇ ਓ.ਬੀ.ਸੀ. ਵਿਦਿਆਰਥੀਆਂ ਨੂੰ ਵੀ ਸਕਾਲਰਸ਼ਿਪ ਦੀ ਸੁਵਿਧਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਕਾਲਜ ’ਚ ਵਿਦਿਆਰਥੀਆਂ ਦੀ ਸਹੂਲਤ ਲਈ ਦਾਖ਼ਲਾ ਸਹਾਇਤਾ ਡੈਸਕ ਸਥਾਪਿਤ ਕੀਤਾ ਗਿਆ ਹੈ, ਜਿਥੋਂ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰਕੇ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈ ਸਕਦੇ ਹਨ ਅਤੇ ਆਪਣੇ ਭਵਿੱਖ ਨੂੰ ਰੁਸ਼ਨਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ ਬਰਸੀ 28 ਨੂੰ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਮਸੀਹ ਭਾਈਚਾਰਾ ਇਕ ਸਾਂਝੇ ਮੋਰਚੇ ਵਜੋਂ ਇਕਜੁੱਟ ਹੋਵੇਗਾ-ਆਗੂ
Ad Position 24