ਨਵੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਵਪਾਰ ਮੰਡਲ ਦੇ ਅਹੁਦੇਦਾਰ ਕਾਲੀ ਮਾਤਾ ਮੰਦਿਰ ਨਤਮਸਤਕ
ਪਠਾਨਕੋਟ, 21 ਅਕਤੂਬਰ (ਸੰਧੂ)-ਭਾਰਤੀ ਵਪਾਰ ਮੰਡਲ ਵਿਚ ਪੰਜਾਬ ਪੱਧਰ ’ਤੇ ਅਹਿਮ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਅਹੁਦੇਦਾਰ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਮਾਤਾ ਰਾਣੀ ਦਾ ਆਸ਼ੀਰਵਾਦ ਲੈਂਦਿਆਂ ਵਪਾਰੀ ਵਰਗ ਦੀ ਖ਼ੁਸ਼ਹਾਲੀ ਤੇ ਸੰਗਠਨ ਦੀ ਮਜ਼ਬੂਤੀ ਲਈ ਪ੍ਰਾਰਥਨਾ ਕੀਤੀ ।
ਪਠਾਨਕੋਟ, 21 ਅਕਤੂਬਰ (ਸੰਧੂ)-ਭਾਰਤੀ ਵਪਾਰ ਮੰਡਲ ਵਿਚ ਪੰਜਾਬ ਪੱਧਰ ’ਤੇ ਅਹਿਮ ਜ਼ਿੰਮੇਵਾਰੀਆਂ ਮਿਲਣ ਤੋਂ ਬਾਅਦ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਅਹੁਦੇਦਾਰ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਮਾਤਾ ਰਾਣੀ ਦਾ ਆਸ਼ੀਰਵਾਦ ਲੈਂਦਿਆਂ ਵਪਾਰੀ ਵਰਗ ਦੀ ਖ਼ੁਸ਼ਹਾਲੀ ਤੇ ਸੰਗਠਨ ਦੀ ਮਜ਼ਬੂਤੀ ਲਈ ਪ੍ਰਾਰਥਨਾ ਕੀਤੀ । ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਦੇਸ਼ਬੰਧੂ ਨੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਵਿਧੀਵਤ ਪੂਜਾ-ਅਰਚਨਾ ਕਰਵਾਈ ਤੇ ਮਾਤਾ ਰਾਣੀ ਦੀ ਚੁੰਨੀ ਭੇਟ ਕਰਕੇ ਸਨਮਾਨਿਤ ਕੀਤਾ । ਉਨ੍ਹਾਂ ਵਪਾਰੀਆਂ ਦੀ ਬਿਹਤਰੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਆਸ਼ੀਰਵਾਦ ਦਿੱਤਾ । ਜ਼ਿਕਰਯੋਗ ਹੈ ਕਿ ਇੰਦਰਜੀਤ ਗੁਪਤਾ ਨੂੰ ਪੰਜਾਬ ਉਪ ਪ੍ਰਧਾਨ, ਰਾਜੇਸ਼ ਮਹਾਜਨ ਬੱਬਾ ਨੂੰ ਪੰਜਾਬ ਸਕੱਤਰ ਅਤੇ ਗੌਰਵ ਮਹਾਜਨ ਨੂੰ ਪੰਜਾਬ ਪੀ.ਆਰ.ਓ. ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਵਿਵੇਕ ਮਡੀਆ, ਪਵਨ ਮਹਾਜਨ ਰਿਸ਼ੂ ਤੇ ਮਨੋਜ ਅਰੋੜਾ ਨੂੰ ਪੰਜਾਬ ਕਾਰਜਕਾਰਨੀ ਮੈਂਬਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।