ਸਾਬਕਾ ਚੇਅਰਮੈਨ ਅਕਰਪੁਰਾ ਨੂੰ ਜਨਰਲ ਕੌਂਸਲ ਮੈਂਬਰ ਬਣਨ ’ਤੇ ਸਰਕਲ ਭਾਗੋਵਾਲ ਦੇ ਅਕਾਲੀ ਵਰਕਰਾਂ ਨੇ ਕੀਤਾ ਸਨਮਾਨਿਤ
ਕਿਲ੍ਹਾ ਲਾਲ ਸਿੰਘ, 21 ਅਕਤੂਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦੀ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ ਜਿਸ ’ਚ ਬਜ਼ੁਰਗ ਟਕਸਾਲੀ ਅਕਾਲੀ ਆਗੂ ਤਾਰਾ ਸਿੰਘ ਦੇ ਸਪੁੱਤਰ ਤੇ ਬਲਾਕ ਸੰਮਤੀ ਬਟਾਲਾ ਦੇ ਸਾ. ਚੇਅਰਮੈਨ ਬਲਵਿੰਦਰ ਸਿੰਘ ਅਕਰਪੁਰਾ ਨੂੰ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ।
ਕਿਲ੍ਹਾ ਲਾਲ ਸਿੰਘ, 21 ਅਕਤੂਬਰ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦੀ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ ਜਿਸ ’ਚ ਬਜ਼ੁਰਗ ਟਕਸਾਲੀ ਅਕਾਲੀ ਆਗੂ ਤਾਰਾ ਸਿੰਘ ਦੇ ਸਪੁੱਤਰ ਤੇ ਬਲਾਕ ਸੰਮਤੀ ਬਟਾਲਾ ਦੇ ਸਾ. ਚੇਅਰਮੈਨ ਬਲਵਿੰਦਰ ਸਿੰਘ ਅਕਰਪੁਰਾ ਨੂੰ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸਰਕਲ ਭਾਗੋਵਾਲ ਦੇ ਪ੍ਰਧਾਨ ਕੁਲਦੀਪ ਸਿੰਘ ਕੋਟ ਮਜਲਸ ਤੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਤਬੀਰ ਸਿੰਘ ਮਿਰਜਾਜਾਨ ਦੀ ਅਗਵਾਈ ਹੇਠ ਸਰਕਲ ਦੇ ਸਾਰੇ ਅਕਾਲੀ ਆਗੂਆਂ ਵਲੋਂ ਸਾ. ਚੇਅਰਮੈਨ ਬਲਵਿੰਦਰ ਸਿੰਘ ਅਕਰਪੁਰਾ ਨੂੰ ਜਨਰਲ ਕੌਂਸਲ ਮੈਂਬਰ ਬਣਨ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾ. ਚੇਅਰਮੈਨ ਅਕਰਪੁੁਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਮੇਰੇ ਉੱਪਰ ਵਿਸ਼ਵਾਸ ਕਰਕੇ ਮੈਨੂੰ ਇਹ ਜਿੰਮੇਵਾਰੀ ਸੌਂਪੀ ਹੈ, ਮੈਂ ਉਸ ਨੂੰ ਪੂਰੀ ਇਮਾਨਦਾਰੀ ਤੇ ਤਨ ਦੇਹੀ ਨਾਲ ਨਿਭਾਵਾਂਗਾ। 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਉਹ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਸੰਘੇੜਾ, ਸਾ. ਸਰਪੰਚ ਹਰਭਜਨ ਸਿੰਘ ਬੱਲ ਅਕਰਪੁਰਾ, ਸਾ. ਸੰਮਤੀ ਮੈਂਬਰ ਸੁਖਵੰਤ ਸਿੰਘ ਪੱਪੂ ਉਗਰੇਵਾਲ, ਰਸ਼ਪਿੰਦਰ ਸਿੰਘ ਲਾਡੀ ਚੰਦੂ ਮਾਂਝਾ, ਲਖਵਿੰਦਰ ਸਿੰਘ ਪੰਚ, ਕਿਸਾਨ ਆਗੂ ਜਸਵਿੰਦਰ ਸਿੰਘ ਚੰਦੂ ਸੂਝਾ, ਸੁਖਜੀਤ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ।