ਅਨੇਕਾਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਗੋਲਡਨ ਐਵੀਨਿਊ ਤੇ ਬਾਜਵਾ ਕਾਲੋਨੀ ਵਾਸੀ
ਗੁਰਦਾਸਪੁਰ, 21 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਵਾਰਡ ਨੰਬਰ 23 ਸਥਿਤ ਗੋਲਡਨ ਐਵੀਨਿਊ ਤੇ ਬਾਜਵਾ ਕਾਲੋਨੀ ਦੇ ਲੋਕ ਅਨੇਕਾਂ ਸਮੱਸਿਆਵਾਂ ਨੂੰ ਲੈ ਕੇ ਪ੍ਰੇਸ਼ਾਨ ਹਨ। ਜਿਸ ਕਰਕੇ ਕਾਲੋਨੀ ਵਾਸੀਆਂ ਨੇ ਆਉਣ ਵਾਲੀਆਂ ਚੋਣਾਂ ਦੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।
ਗੁਰਦਾਸਪੁਰ, 21 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਵਾਰਡ ਨੰਬਰ 23 ਸਥਿਤ ਗੋਲਡਨ ਐਵੀਨਿਊ ਤੇ ਬਾਜਵਾ ਕਾਲੋਨੀ ਦੇ ਲੋਕ ਅਨੇਕਾਂ ਸਮੱਸਿਆਵਾਂ ਨੂੰ ਲੈ ਕੇ ਪ੍ਰੇਸ਼ਾਨ ਹਨ। ਜਿਸ ਕਰਕੇ ਕਾਲੋਨੀ ਵਾਸੀਆਂ ਨੇ ਆਉਣ ਵਾਲੀਆਂ ਚੋਣਾਂ ਦੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਕਲੋਨੀਆਂ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ’ਚ ਸੀਵਰੇਜ ਤਾਂ ਪਿਆ ਹੈ। ਪਰ ਹਮੇਸ਼ਾ ਬੈਕ ਮਾਰਨ ਕਾਰਨ ਗੰਦਾ ਪਾਣੀ ਗਲੀਆਂ ਤੇ ਸੜਕਾਂ ਰਾਹੀਂ ਪਲਾਟਾਂ ’ਚ ਪੈ ਰਿਹਾ ਹੈ, ਉਥੇ ਹੀ ਬਰਸਾਤ ਦੇ ਦਿਨਾਂ ’ਚ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਇਹ ਕਾਲੋਨੀ ਵਸਾਈ ਗਈ ਸੀ ਤੇ ਸਾਰੇ ਟੈਕਸ ਜਮਾਂ ਕਰਵਾਉਣ ਦੇ ਨਾਲ ਨਾਲ ਐਨ.ਓ.ਸੀ ਵੀ ਲਈਆਂ ਗਈਆਂ ਸਨ। ਪਰ 10 ਸਾਲਾਂ ’ਚ ਨਗਰ ਕੌਂਸਲ ਵਲੋਂ ਇਸ ਵਾਰਡ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਸੜਕਾਂ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ ਹਨ ਤੇ ਪੀਣ ਦਾ ਪਾਣੀ ਅਜੇ ਤੱਕ ਇਸ ਇਲਾਕੇ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ। ਜਦਕਿ ਸੀਵਰੇਜਾਂ ਦੇ ਢੱਕਣ ਗਾਇਬ ਹਨ ਜੋ ਰੋਜਾਨਾ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਦਫਤਰ ਵਿਚ ਜਾ ਚੁੱਕੇ ਹਨ। ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਲੋਨੀ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਚੋਣਾਂ ਵਿਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਈ ਜਾਵੇਗੀ।