ਪਿੰਡ ਜੌੜਾ ਛੱਤਰਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਜੌੜਾ ਛੱਤਰਾਂ, 21 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਪਿੰਡ ਜੌੜਾ ਛੱਤਰਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁੰਦਰ ਝਾਕੀਆਂ ਪੇਸ਼ ਕੀਤੀਆਂ ਤੇ ਸ਼ਾਮ ਸਮੇਂ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕੀਤਾ ਗਿਆ।
ਜੌੜਾ ਛੱਤਰਾਂ, 21 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਪਿੰਡ ਜੌੜਾ ਛੱਤਰਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁੰਦਰ ਝਾਕੀਆਂ ਪੇਸ਼ ਕੀਤੀਆਂ ਤੇ ਸ਼ਾਮ ਸਮੇਂ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕੀਤਾ ਗਿਆ। ਦੁਸਹਿਰਾ ਕਮੇਟੀ ਦੇ ਮੈਂਬਰਾਂ ਵਲੋਂ ਲੋਕਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਬੁਰਾਈ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ, ਜਿੱਤ ਸਚਾਈ ਦੀ ਹੀ ਹੁੰਦੀ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚੌਕੀ ਇੰਚਾਰਜ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕ ਗੁਰਚਰਨ ਸਿੰਘ, ਠੇਕੇਦਾਰ ਪਿੰਟਾ, ਸਾਜਨ ਮਹਾਜਨ, ਟੋਨੀ ਮਹਾਜਨ, ਜੋਗਿੰਦਪਾਲ, ਨਿਖਿਲ ਮਹਾਜਨ, ਬਿੱਲੂ ਠੇਕੇਦਾਰ, ਜਗਦੀਸ਼ ਕੁਮਾਰ, ਰਾਣਾ ਠੇਕੇਦਾਰ, ਸੁਖਦੀਪ ਸਿੰਘ, ਸੁਖਰਾਜ ਸਿੰਘ, ਨਾਟਾ ਮਹਾਜਨ, ਪੱਪੂ ਟੈਂਟ ਹਾਊਸ, ਨਰੇਸ਼ ਮਹਾਜਨ, ਦੀਪੂ ਅਤੇ ਪੱਪੀ ਹਾਜਰ ਸਨ।