22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਲਵਿੰਦਰ ਸਿੰਘ ਲਾਡੀ ਵਲੋਂ ਹਲਕੇ ਦੀ ਵਾਗਡੋਰ ਸੰਭਾਲਣ ਨਾਲ ਵਿਕਾਸ ਕਾਰਜਾਂ ’ਚ ਤੇਜ਼ੀ ਆਈ- ਸਰਪੰਚ

ਊਧਨਵਾਲ, 21 ਅਕਤੂਬਰ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਜਦੋਂ ਦੀ ਵਾਗਡੋਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸੰਭਾਲੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਵਿਕਾਸ ਕਾਰਜਾਂ ’ਚ ਬਹੁਤ ਜਿਆਦਾ ਤੇਜ਼ੀ ਆਈ ਹੈ, ਜਿਸ ਕਰਕੇ ਹਲਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੱਖ-ਵੱਖ ਪਿੰਡਾਂ ਤੋਂ ਸਰਪੰਚ ਲਖਬੀਰ ਸਿੰਘ ਧੰਦੋਈ, ਸਰਪੰਚ ਦਵਿੰਦਰ ਸਿੰਘ ਧੀਰਾ ਤੇ ਸਰਪੰਚ ਮਨਦੀਪ ਸਿੰਘ ਦਈਆ ਨੇ ਕਿਹਾ ਕਿ ਸਾਢੇ ਚਾਰ ਸਾਲ ਪਿੰਡਾਂ ਵਿਚਲੇ ਕਾਰਜ ਰੁਕੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 22-10-2026
ਊਧਨਵਾਲ, 21 ਅਕਤੂਬਰ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਜਦੋਂ ਦੀ ਵਾਗਡੋਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸੰਭਾਲੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਵਿਕਾਸ ਕਾਰਜਾਂ ’ਚ ਬਹੁਤ ਜਿਆਦਾ ਤੇਜ਼ੀ ਆਈ ਹੈ, ਜਿਸ ਕਰਕੇ ਹਲਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੱਖ-ਵੱਖ ਪਿੰਡਾਂ ਤੋਂ ਸਰਪੰਚ ਲਖਬੀਰ ਸਿੰਘ ਧੰਦੋਈ, ਸਰਪੰਚ ਦਵਿੰਦਰ ਸਿੰਘ ਧੀਰਾ ਤੇ ਸਰਪੰਚ ਮਨਦੀਪ ਸਿੰਘ ਦਈਆ ਨੇ ਕਿਹਾ ਕਿ ਸਾਢੇ ਚਾਰ ਸਾਲ ਪਿੰਡਾਂ ਵਿਚਲੇ ਕਾਰਜ ਰੁਕੇ ਹੋਏ ਸਨ। ਹੁਣ ਜਦੋਂ ਦੀ ਪਾਰਟੀ ਸੁਪਰੀਮੋ ਨੇ ਵਾਗਡੋਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਦਿੱਤੀ, ਉਸ ਦਿਨ ਤੋਂ ਲਗਾਤਰ ਹਲਕੇ ਵਿਚਲੇ ਹੋ ਰਹੇ ਕੰਮ ਨਜ਼ਰੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿਛਲੇ ਦਿਨੀਂ ਹਲਕੇ ਦੇ ਦੋਵਾਂ ਬਲਾਕਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਤੇ ਸਰਪੰਚਾਂ ਨੂੰ ਕਿਹਾ ਕਿ ਇਹ ਪੈਸਿਆਂ ਦੇ ਕੰਮ ਸ਼ੁਰੂ ਕਰਵਾਓ, ਹੋਰ ਪੈਸੇ ਦਿੱਤੇ ਜਾਣਗੇ। ਇਨ੍ਹਾਂ ਤਿੰਨਾਂ ਸਰਪੰਚਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਮੁਨੀਸ਼ ਸਿਸੋਦੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਵਿਸ਼ਵਾਸ ਦਿਵਾਇਆ ਕਿ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਾਲ ਸਮੁੱਚੇ ਹਲਕੇ ਦੇ ਲੋਕ ਚੱਟਾਂਨ ਵਾਂਗ ਖੜ੍ਹੇ ਹਨ ਅਤੇ ਪਾਰਟੀ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ 2027 ਦੀਆਂ ਵੋਟਾਂ ਵਿਚ ਵੱਡੀ ਲੀਡ ਨਾਲ ਜਿਤਾਵਾਗੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੱਤਾ ਦੇ ਅਨੇਕਾਂ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਅਗਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਬੀ.ਪੀ.ਈ.ਓ. ਬਟਾਲਾ-2 ਤੇ ਦਫਤਰੀ ਅਮਲੇ ਨੂੰ ਮੁਸ਼ਕਿਲਾਂ ਸੰਬੰਧੀ ਜਾਣੂ ਕਰਵਾਇਆ
Ad Position 24