ਦੀਨਾਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ
15 ਦਿਨਾਂ ’ਚ ਘਰ-ਘਰ ਪ੍ਰਚਾਰ ਮੁਕੰਮਲ ਕਰਨ ਦਾ ਟੀਚਾ
ਦੀਨਾਨਗਰ, 22 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼੍ਰੋਮਣੀ ਅਕਾਲੀ ਦਲ ਦੀਨਾਨਗਰ ਦੇ ਸਰਕਲ ਪ੍ਰਧਾਨ ਪ੍ਰਵੀਨ ਠਾਕੁਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਵਰਕਰਾਂ ਨੂੰ ਪਾਰਟੀ ਵਲੋਂ ਤਿਆਰ ਕੀਤੇ ਪੋਸਟਰ ਤੇ ਸਰਵੇਖਣ ਫਾਰਮ ਸੌਂਪੇ।
ਦੀਨਾਨਗਰ, 22 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼੍ਰੋਮਣੀ ਅਕਾਲੀ ਦਲ ਦੀਨਾਨਗਰ ਦੇ ਸਰਕਲ ਪ੍ਰਧਾਨ ਪ੍ਰਵੀਨ ਠਾਕੁਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਵਰਕਰਾਂ ਨੂੰ ਪਾਰਟੀ ਵਲੋਂ ਤਿਆਰ ਕੀਤੇ ਪੋਸਟਰ ਤੇ ਸਰਵੇਖਣ ਫਾਰਮ ਸੌਂਪੇ। ਇਸ ਮੌਕੇ ਉਨ੍ਹਾਂ ਪਾਰਟੀ ਦੇ ਆਗੂਆਂ ਨੂੰ ਦੱਸਿਆ ਕਿ ਸਮੂਹ ਵਰਕਰ ਤੇ ਅਹੁਦੇਦਾਰ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ, ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਤੇ ਕਰਵਾਏ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਲੋਕਾਂ ਦੀ ਰਾਇ ਜਾਣਨ ਲਈ ਸਰਵੇਖਣ ਫਾਰਮ ਵੀ ਭਰਨ ਤਾਂ ਜੋ ਲੋਕਾਂ ਦੇ ਮੁੱਖ ਮੁੱਦਿਆਂ ਅਤੇ ਉਮੀਦਾਂ ਨੂੰ ਸਮਝਿਆ ਜਾ ਸਕੇ ਤੇ ਸਮਾਂ ਆਉਣ ’ਤੇ ਉਨ੍ਹਾਂ ਮੁੱਦਿਆਂ ਤੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ। ਕਮਲਜੀਤ ਚਾਵਲਾ ਨੇ ਸਮੂਹ ਸਰਕਲ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਪੂਰੀ ਤਨਦੇਹੀ ਨਾਲ ਚਲਾਉਣ ਤੇ ਨਿਰਧਾਰਤ ਟੀਚੇ ਨੂੰ ਅਗਲੇ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਕਰਨ ਦੀ ਅਪੀਲ ਕੀਤੀ। ਸਾਰੇ ਅਹੁਦੇਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਨਿਭਾਉਣ ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਦੇ ਮੈਂਬਰ ਸਰਪੰਚ ਦਲਬੀਰ ਸਿੰਘ ਬਿੱਲਾ, ਸ਼੍ਰੋਮਣੀ ਅਕਾਲੀ ਦਲ ਪੁਰਾਣਾ ਸ਼ਾਲਾ ਦੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਲਾਲੀਆ, ਸਰਕਲ ਪ੍ਰਧਾਨ ਕਲੀਜਪੁਰ ਅਜੈਬ ਸਿੰਘ, ਸਰਕਲ ਪ੍ਰਧਾਨ ਦੋਰਾਂਗਲਾ ਗੁਰਪ੍ਰੀਤ ਸਿੰਘ ਗੋਪੀ, ਸਰਕਲ ਪ੍ਰਧਾਨ ਸਾਹੋਵਾਲ ਭੁਪਿੰਦਰ ਸਿੰਘ ਜਕੜੀਆ, ਗੁਰਬਚਨ ਸਿੰਘ ਸਾਹੋਵਾਲ, ਵਿਨੇ ਪਰਿਆਲ, ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਜਨਰਲ ਸਕੱਤਰ ਰਣਜੀਤ ਸਿੰਘ, ਬੀ.ਸੀ ਵਿੰਗ ਦੇ ਸਰਕਲ ਪ੍ਰਧਾਨ ਸ਼ਰਨਜੀਤ ਸਿੰਘ, ਸਰਕਲ ਪ੍ਰਧਾਨ ਯੂਥ ਵਿੰਗ ਲਵਜੋਤ ਸਿੰਘ, ਹਰਜੀਤ ਸਿੰਘ ਮੇਘੀਆਂ, ਹਲਕਾ ਪ੍ਰਧਾਨ ਕ੍ਰਿਸਚਨ ਵਿੰਗ ਹੈਪੀ ਪਹਿਲਵਾਨ, ਹਲਕਾ ਪ੍ਰਧਾਨ ਵਪਾਰ ਮੰਡਲ ਸੌਰਵ ਸ਼ਰਮਾ ਅਤੇ ਗੁਰਦੀਪ ਸਿੰਘ ਨੰਗਲ ਡਾਲਾ ਵੀ ਹਾਜ਼ਰ ਸਨ।