23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਸਬੰਧੀ ਲੋਕ ਸੱਭਿਆਚਾਰਕ ਪਿੜ ਦੀ ਪਲੇਠੀ ਮੀਟਿੰਗ

ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਲੋਕ ਸੱਭਿਆਚਾਰਕ ਪਿੜ ਵਲੋਂ ਪੰਜਾਬਣ ਧੀਆਂ ਨੂੰ ਪੰਜਾਬ ਦੇ ਸੱਭਿਆਚਾਰ ਵਿਰਸੇ ਦੀਆਂ ਅਨਮੋਲ ਨਿਸ਼ਾਨੀਆਂ ਨਾਲ ਜੋੜਨ ਲਈ ਕਰਵਾਏ ਜਾਂਦੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਨੂੰ ਲੈ ਕੇ ਪਿੜ ਦੇ ਬਾਨੀ ਅਜੈਬ ਸਿੰਘ ਚਾਹਲ ਦੇ ਨਿਵਾਸ ਸਥਾਨ ’ਤੇ ਮੀਟਿੰਗ ਹੋਈ। ਅਜੈਬ ਸਿੰਘ ਚਾਹਲ ਦੀ ਛਤਰ-ਛਾਇਆ ਹੇਠ ਹੋਈ ਮੀਟਿੰਗ ਦੌਰਾਨ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਪਿੜ ਪਰਿਵਾਰ ਨੂੰ ਪਹਿਲੀ ਮੀਟਿੰਗ ਦੀ ਵਧਾਈ ਦਿੱਤੀ।

Ad Position 21
No active advertisement
ਅਜੀਤ ਡੈਸਕ 23-10-2026
ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਲੋਕ ਸੱਭਿਆਚਾਰਕ ਪਿੜ ਵਲੋਂ ਪੰਜਾਬਣ ਧੀਆਂ ਨੂੰ ਪੰਜਾਬ ਦੇ ਸੱਭਿਆਚਾਰ ਵਿਰਸੇ ਦੀਆਂ ਅਨਮੋਲ ਨਿਸ਼ਾਨੀਆਂ ਨਾਲ ਜੋੜਨ ਲਈ ਕਰਵਾਏ ਜਾਂਦੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਨੂੰ ਲੈ ਕੇ ਪਿੜ ਦੇ ਬਾਨੀ ਅਜੈਬ ਸਿੰਘ ਚਾਹਲ ਦੇ ਨਿਵਾਸ ਸਥਾਨ ’ਤੇ ਮੀਟਿੰਗ ਹੋਈ। ਅਜੈਬ ਸਿੰਘ ਚਾਹਲ ਦੀ ਛਤਰ-ਛਾਇਆ ਹੇਠ ਹੋਈ ਮੀਟਿੰਗ ਦੌਰਾਨ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਪਿੜ ਪਰਿਵਾਰ ਨੂੰ ਪਹਿਲੀ ਮੀਟਿੰਗ ਦੀ ਵਧਾਈ ਦਿੱਤੀ। ਇਸ ਮੌਕੇ ਸਾਰਿਆਂ ਦੀ ਮੌਜੂਦਗੀ ਵਿਚ ਅਹਿਮ ਫੈਸਲੇ ਲੈਂਦਿਆਂ ਪਿੜ ਮੈਂਬਰਾਂ ਨੇ ਧੀਆਂ ਦੇ ਵਿਰਾਸਤੀ ਲੋਕ-ਕਲਾਵਾਂ ਮੁਕਾਬਲਾ ਸੁਨੱਖੀ ਪੰਜਾਬਣ ਮੁਟਿਆਰ ਫਰਵਰੀ 2027 ਵਿਚ ਕਰਵਾਉਣ ਦਾ ਫੈਸਲਾ ਕੀਤਾ। ਇਸ ਮੌਕੇ ਪਿੜ ਦੇ ਬਾਨੀ ਅਜੈਬ ਸਿੰਘ ਚਾਹਲ, ਪਿੜ ਦੇ ਪ੍ਰਧਾਨ ਜੈਕਬ ਮਸੀਹ ਤੇਜਾ, ਡਾ: ਐਸ.ਯੂਸਫ, ਪ੍ਰੋ: ਕੁਲਵਿੰਦਰ ਕੌਰ, ਸਨੋਵਰ ਹਰਕਵਲਪ੍ਰੀਤ ਸਿੰਘ (ਮਿੱਕੀ) ਆਦਿ ਹਾਜਰ ਹੋਏ। ਇਸ ਮੌਕੇ ਮੈਂਬਰਾਂ ਨੇ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ’ਤੇ ਵਿਚਾਰ ਵਟਾਂਦਰਾ ਕੀਤਾ ਤੇ ਪੰਜਾਬ ਦੀ ਵਿਰਾਸਤ ਨਾਲ ਨਵੀਂ ਪੀੜੀ ਨੂੰ ਜੋੜਨ ਲਈ ਖਾਸ ਪ੍ਰੋਗਰਾਮ ਬਣਾਏ ਗਏ। ਜਦੋਂ ਕਿ ਇਸ ਸਾਲ ਹੋਣ ਵਾਲੇ ਮੁਕਾਬਲੇ ਦੀ ਰੂਪਰੇਖਾ ਉਲੀਕੀ ਗਈ। ਪਿੜ ਬਾਨੀ ਅਜੈਬ ਸਿੰਘ ਚਾਹਲ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਜੱਦੋ ਜਹਿਦ ਨੂੰ ਹਮੇਸ਼ਾ ਨੌਜਵਾਨ ਪੀੜੀ ਪੰਜਾਬੀ ਸੱਭਿਆਚਾਰ, ਰੀਤੀ ਰਿਵਾਜਾਂ, ਖਾਣ-ਪੀਣ, ਰਿਸ਼ਤਿਆਂ ਨਾਤਿਆਂ ਦੀ ਅਹਿਮ ਸੰਸਕਾਰਾਂ ਨਾਲ ਜੋੜ ਕੇ ਰੱਖਣ ਦਾ ਪਿੜ ਮੁੱਖ ਉਪਰਾਲਾ ਕਰ ਰਿਹਾ ਹੈ। ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦਾ ਕੁਨਬਾ ਹਰ ਸਾਲ ਧੀਆਂ-ਧਿਆਣੀਆਂ ਦਾ ਵਿਰਾਸਤੀ ਮੇਲਾ ਕਰਵਾ ਕੇ ਨਿਰੋਲ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਹਨ। ਅੰਤ ਵਿਚ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਜਰੰਗ ਦਲ ਹਿੰਦੁਸਤਾਨ ਤੇ ਧਾਰਮਿਕ-ਸਮਾਜਿਕ ਜਥੇਬੰਦੀਆਂ ਨੇ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਦੀਨਾਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ 15 ਦਿਨਾਂ ’ਚ ਘਰ-ਘਰ ਪ੍ਰਚਾਰ ਮੁਕੰਮਲ ਕਰਨ ਦਾ ਟੀਚਾ
Ad Position 24