25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਥ ਆਫ ਪੰਜਾਬ ਸਮਾਗਮ ਕਰਵਾਇਆ

ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਪੰਜਾਬ ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ.

Ad Position 21
No active advertisement
ਅਜੀਤ ਡੈਸਕ 25-10-2026
ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਪੰਜਾਬ ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ) ਟੀਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਥ ਆਫ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਨਸ਼ਾ ਮੁਕਤ ਪੰਜਾਬ, ਸਿਹਤਮੰਦ ਪੰਜਾਬ ਤੇ ਸਾਈਬਰ ਕ੍ਰਾਈਮ ਵਰਗੇ ਵਿਸ਼ਿਆਂ ’ਤੇ ਵਰਕਸ਼ਾਪ ਲਗਾਈ ਗਈ। ਇਸ ਮੌਕੇ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਮੈਨ ਨੀਰਜ ਮਹਾਜਨ ਨੇ ਕੀਤੀ। ਪ੍ਰੋਗਰਾਮ ’ਚ ਜੀ.ਐਨ.ਡੀ.ਯੂ ਕੈਂਪਸ ਦੇ ਡੀਨ ਡਾ: ਰਿਸ਼ੀ ਰਾਜ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜਦੋਂ ਕਿ ਮੁੱਖ ਬੁਲਾਰਿਆਂ ’ਚ ਐਨ.ਸੀ.ਬੀ ਟੀਮ ਅੰਮ੍ਰਿਤਸਰ ਤੋਂ ਅਭਿਸ਼ੇਕ ਅਗਰਵਾਲ, ਡਾ: ਸ਼ਿਵਾਨੀ ਸਿੰਘ ਪ੍ਰਿੰਸੀਪਲ ਜੀ.ਜੀ.ਐਸ.ਪੀ ਸਕੂਲ, ਇੰਸਪੈਕਟਰ ਅਮਨਦੀਪ ਕੌਰ ਸਾਈਬਰ ਇੰਚਾਰਜ, ਫੋਰਟਿਸ ਅੰਮ੍ਰਿਤਸਰ ਤੋਂ ਡਾ: ਆਸ਼ੀਸ਼ ਚੌਹਾਨ ਆਰਥੋਪੈਡਿਕ ਸਰਜਨ, ਗੁਲਜੀਤ ਕੌਰ ਡਾਇਟੀਸ਼ੀਅਨ, ਮਹਿਮਾ ਗੁਪਤਾ ਨਰਸਿੰਗ ਐਜੂਕੇਟਰ ਤੇ ਇੰਜੀ. ਸੰਦੀਪ ਅਤੇ ਇੰਜੀ. ਸਿਮਰਨ ਸੀ.ਬੀ.ਏ ਇੰਫੋਟੈਕ ਨੇ ਫਸਟ ਏਡ, ਐਂਟੀ ਡਰੱਗਸ ਜਾਗਰੂਕਤਾ, ਸਾਈਬਰ ਕ੍ਰਾਈਮ ਅਤੇ ਸਿਹਤ ਪ੍ਰਤੀ ਜਾਗਰੂਕ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ: ਤਕਦੀਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਪ੍ਰੋਗਰਾਮ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਮੈਡਮ ਹਰਜੋਤ ਕੌਰ, ਇੰਜੀ. ਸਿਮਰਨ, ਅਮਨ ਖੈਰਾ ਐਨ.ਐਸ.ਐਸ ਇੰਚਾਰਜ, ਡਾ: ਅਨੂ ਸ਼ੀਤਲ, ਸੁਮਿਤ ਘਈ, ਦਲਜੀਤ ਸਿੰਘ ਸਮੇਤ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਤੇ ਵਿਦਿਆਰਥੀ ਹਾਜ਼ਰ ਰਹੇ। ਅੰਤ ’ਚ ਚੇਅਰਮੈਨ ਨੀਰਜ ਮਹਾਜਨ ਨੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਜਦੋਂ ਕਿ ਜੀ.ਐਨ.ਡੀ.ਯੂ ਕੈਂਪਸ ਦੇ ਅਧਿਆਪਕਾਂ ਵਲੋਂ ਵੀ ਚੇਅਰਮੈਨ ਨੀਰਜ ਮਹਾਜਨ ਨੂੰ ਸਮਾਜ ’ ਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਲਈ ਸਨਮਾਨਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਗੋਲਡਨ ਪਬਲਿਕ ਸਕੂਲ ਦੇਹੜ ਦੇ ਵਿਦਿਆਰਥੀਆ ਨੇ ਧਾਰਮਿਕ ਪ੍ਰੀਖਿਆ ’ਚ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਨੈਸ਼ਨਲ ਲੈਵਲ ਕਰਾਟੇ ਟੂਰਨਾਮੈਂਟ ’ਚੋਂ ਐਚ.ਆਰ.ਏ. ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
Ad Position 24