26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਝੋਟਾ ਸੰਘਰਸ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਝਾੜੂ ਫੂਕ ਕੇ ਰੋਸ ਪ੍ਰਦਰਸ਼ਨ

ਬਟਾਲਾ, 25 ਅਕਤੂਬਰ (ਸਤਿੰਦਰ ਸਿੰਘ)-ਨਸ਼ਿਆਂ ਦੇ ਖਿਲਾਫ਼ ਲੜਨ ਵਾਲੇ ਜੁਝਾਰੂ ਭਾਈ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਦਾ ਇਨਸਾਫ ਲੈਣ ਲਈ ਝੋਟਾ ਸੰਘਰਸ਼ ਐਕਸ਼ਨ ਕਮੇਟੀ ਮਾਨਸਾ ਵਲੋਂ ਪੰਜਾਬ ਸਰਕਾਰ ’ਤੇ ਕਾਬਜ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਪੰਜਾਬ ਭਰ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਸਾੜਨ ਦਾ ਸੱਦਾ ਦਿੱਤਾ ਗਿਆ। ਬਟਾਲਾ ਵਿਖੇ ਕਾਦੀਆਂ ਵਾਲੀ ਚੁੰਗੀ ਰੋਡ ’ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਡੀ ਗਿਣਤੀ ’ਚ ਪਹੁੰਚੇ ਸੇਵਾਦਾਰਾਂ ਵਲੋਂ ਝਾੜੂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 26-10-2026
ਬਟਾਲਾ, 25 ਅਕਤੂਬਰ (ਸਤਿੰਦਰ ਸਿੰਘ)-ਨਸ਼ਿਆਂ ਦੇ ਖਿਲਾਫ਼ ਲੜਨ ਵਾਲੇ ਜੁਝਾਰੂ ਭਾਈ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਦਾ ਇਨਸਾਫ ਲੈਣ ਲਈ ਝੋਟਾ ਸੰਘਰਸ਼ ਐਕਸ਼ਨ ਕਮੇਟੀ ਮਾਨਸਾ ਵਲੋਂ ਪੰਜਾਬ ਸਰਕਾਰ ’ਤੇ ਕਾਬਜ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਪੰਜਾਬ ਭਰ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਸਾੜਨ ਦਾ ਸੱਦਾ ਦਿੱਤਾ ਗਿਆ। ਬਟਾਲਾ ਵਿਖੇ ਕਾਦੀਆਂ ਵਾਲੀ ਚੁੰਗੀ ਰੋਡ ’ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਡੀ ਗਿਣਤੀ ’ਚ ਪਹੁੰਚੇ ਸੇਵਾਦਾਰਾਂ ਵਲੋਂ ਝਾੜੂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ ਗਈ। ਪਰਮਿੰਦਰ ਸਿੰਘ ਝੋਟਾ ਅਮਰ ਰਹੇ ਦੇ ਨਾਅਰੇ ਲਾਏ ਗਏ। ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਮੁੱਦੇ ’ਤੇ ਬੁਰੀ ਤਰ੍ਹਾਂ ਫੇਲ ਹੋਈ ਹੈ। ਸਰਕਾਰ ਦਾ’ ਯੁੱਧ ਨਸ਼ਿਆਂ ਵਿਰੁੱਧ ਸਮੱਗਲਰਾਂ ਖਿਲਾਫ਼ ਨਹੀਂ, ਸਗੋਂ ਨਸ਼ਿਆਂ ਨੂੰ ਰੋਕਣ ਵਾਲਿਆਂ ਦੇ ਖਿਲਾਫ਼ ਚੱਲਣਾ ਸਾਬਤ ਹੋ ਰਿਹਾ ਹੈ। ਨਸ਼ਿਆਂ ਦੇ ਖਿਲਾਫ਼ ਲੜਨ ਵਾਲੇ ਕਾਰਕੁੰਨਾਂ ਨੂੰ ਸੁਰੱਖਿਆ ਦੇਣ ਵਿਚ ਸਰਕਾਰ ਬੁਰੀ ਤਰ੍ਹਾਂ ਅਸਫਲ ਹੈ। ਅਨੂਪ ਸਿੰਘ ਬੋਪਾਰਾਏ ਡੱਲਾ, ਸਤਿੰਦਰਜੀਤ ਸਿੰਘ ਕੰਗ, ਖੁਸ਼ਕਰਨ ਸਿੰਘ ਹੇਅਰ, ਜਥੇ. ਸਤਨਾਮ ਸਿੰਘ ਬਟਾਲਾ, ਜਸਬੀਰ ਸਿੰਘ ਕਾਹਨੂੰਵਾਨ ਰੋਡ, ਸੁਖਜੀਤ ਸਿੰਘ ਸਹਾਬਪੁਰਾ , ਗੁਰਤੇਜ ਸਿੰਘ ਹੇਅਰ ਜ਼ਿਲ੍ਹਾ ਯੂਥ ਪ੍ਰਧਾਨ, ਪਲਵਿੰਦਰ ਸਿੰਘ ਸ਼ੁਕਰਪੁਰਾ, ਜਤਿੰਦਰ ਸਿੰਘ ਭੱਟੀ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਉਹ ਸਰਕਾਰ ਦੀ ਅਗਵਾਈ ਕਰੇ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੀ ਪੰਜਾਬ ਵਿਚ ਨਸ਼ਿਆਂ ਤੇ ਹੋਰ ਕੁਰੀਤੀਆਂ ਨੂੰ ਠੱਲ ਪਾ ਸਕਦਾ ਹੈ, ਉਸ ਦੀ ਧਿਰ ਬਣਨਾ ਚਾਹੀਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਭਾਈ ਪਰਮਿੰਦਰ ਸਿੰਘ ਝੋਟਾ ਸੰਘਰਸ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਹਰ ਪ੍ਰੋਗਰਾਮ ਵਿਚ ਵਧ ਚੜ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਕੋਟਲੀ ਭਾਨ ਸਿੰਘ, ਬਲਕਾਰ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਸੋਨੂੰ, ਜਥੇਦਾਰ ਦਾਰਾ ਸਿੰਘ ਧੁੱਪਸੜੀ, ਦਿਲਬਾਗ ਸਿੰਘ ਬਟਾਲਾ, ਮਨਜਿੰਦਰ ਸਿੰਘ, ਗੁਰਮੇਜ ਸਿੰਘ ਬਟਾਲਾ, ਗੁਰਦੇਵ ਸਿੰਘ ਕੋਟਲੀ ਭਾਨ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਲੋਕ ਸੇਵਾ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਆਲੋਵਾਲ ਵਲੋਂ ਸੂਬਾ ਮੀਡੀਆ ਇੰਚਾਰਜ ਪੰਨੂ ਤੇ ਸਹਿ ਪ੍ਰਭਾਰੀ ਆਦਿਲ ਖਾਨ ਨਾਲ ਮੀਟਿੰਗ
Ad Position 24