25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਹਲਕਾ ਡੇਰਾ ਬਾਬਾ ਨਾਨਕ ’ਚ ਪਿੰਡ ਸ਼ਹੂਰ ਦੇ ਅਕਾਲੀ ਆਗੂ ਤੇ ਕਿਸਾਨ ’ਤੇ ਜਾਨਲੇਵਾ ਹਮਲਾ ਗੋਲੀ ਦੀ ਘਟਨਾ ’ਚ ਵਾਲ-ਵਾਲ ਬਚਿਆ ਕੈਪਟਨ ਸਿੰਘ

ਕਲਾਨੌਰ, 25 ਅਕਤੂਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਬਲਾਕ ਕਲਾਨੌਰ ਦੇ ਸਰਹੱਦੀ ਪਿੰਡ ਸਹੂਰ ਵਿਖੇ ਦੇਰ ਰਾਤ ਅਕਾਲੀ ਆਗੂ ਅਤੇ ਕਿਸਾਨ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਆਗੂ ਕੈਪਟਨ ਸਿੰਘ ਵਾਲ-ਵਾਲ ਬਚ ਗਿਆ।

Ad Position 21
No active advertisement
ਪੀੜ੍ਹਤ ਕੈਪਟਨ ਸਿੰਘ ਸ਼ਹੂਰ ਪਿੰਡ ਵਾਸੀਆਂ ਸਮੇਤ ਚੱਲੀ ਗੋਲੀ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ। ਹਾਸ਼ੀਏ ’ਚ ਗੋਲੀ। ਅਜੀਤ ਤਸਵੀਰ 26-10-2026
ਕਲਾਨੌਰ, 25 ਅਕਤੂਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਬਲਾਕ ਕਲਾਨੌਰ ਦੇ ਸਰਹੱਦੀ ਪਿੰਡ ਸਹੂਰ ਵਿਖੇ ਦੇਰ ਰਾਤ ਅਕਾਲੀ ਆਗੂ ਅਤੇ ਕਿਸਾਨ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਆਗੂ ਕੈਪਟਨ ਸਿੰਘ ਵਾਲ-ਵਾਲ ਬਚ ਗਿਆ। ਡੀ.ਐਸ.ਪੀ. ਅਨੁਸਾਰ ਪੀੜ੍ਹਤ ਦੇ ਬਿਆਨਾਂ ਦੇ ਆਧਾਰ ’ਤੇ ਕਲਾਨੌਰ ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਪਿੰਡ ਸ਼ਹੂਰ ਵਾਸੀ ਤੇ ਅਕਾਲੀ ਆਗੂ ਪੀੜ੍ਹਤ ਕੈਪਟਨ ਸਿੰਘ ਨੇ ਦੱਸਿਆ ਕਿ ਉਹ ਬੇਲਰ ਰਾਹੀਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਕੰਮ ਕਰਦਾ ਹੈ ਤੇ ਬੀਤੀ ਰਾਤ ਕਰੀਬ ਸਵਾ 9 ਵਜੇ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਦੇ ਹੀ ਇਕ ਨੌਜਵਾਨ ਨੇ ਹਨ੍ਹੇਰੇ ’ਚ ਉਸ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਆਪਣੀ ਜਾਨ ਬਚਾਉਣ ਲਈ ਉਹ ਤੁਰੰਤ ਹੇਠਾਂ ਬੈਠ ਗਿਆ, ਜਿਸ ਕਾਰਨ ਗੋਲੀ ਲੱਗਣ ਤੋਂ ਬਚ ਗਿਆ, ਜਦਕਿ ਗੋਲੀ ਉਸ ਦੇ ਸਿਰ ’ਤੇ ਬੱਝੇ ਪਰਨੇ ’ਤੇ ਲੱਗ ਗਈ ਤੇ ਪਰਨਾ ਵੀ ਲੱਥ ਗਿਆ। ਕੈਪਟਨ ਸਿੰਘ ਅਨੁਸਾਰ, ਗੋਲੀ ਚਲਾਉਣ ਤੋਂ ਬਾਅਦ ਕਥਿਤ ਮੁਲਜ਼ਮ ਨੇ ਭੱਜਦਿਆਂ ਹੋਇਆਂ ਦੋ ਹੋਰ ਫਾਇਰ ਵੀ ਕੀਤੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਲਾਨੌਰ ਦੇ ਐੱਸ.ਐੱਚ. ਓ. ਅਮਨਦੀਪ ਸਿੰਘ ਅਤੇ ਪੁਲਿਸ ਚੌਕੀ ਦੋਸਤਪੁਰ ਦੇ ਇੰਚਾਰਜ ਸੰਨੀ ਬੈਂਸ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਡੀ.ਐੱਸ.ਪੀ. ਸ: ਅਮੋਲਕ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਘਟਨਾ ਤੋਂ ਬਾਅਦ ਬਾਅਦ ਪੁਲਿਸ ਨੇ ਪੀੜ੍ਹਤ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰਾਜਨੀਤੀ ਦਾ ਮੁੱਖ ਮੰਤਵ ਲੋਕ ਮਸਲਿਆਂ ਦਾ ਹੱਲ ਕਰਨਾ-ਸ਼ਮਸ਼ੇਰ ਸਿੰਘ ਅਗਲੀ ਖ਼ਬਰ ਗਗਨ ਮਹਾਜਨ ਸਨਾਤਨ ਸੇਵਾ ਸਮਿਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਬਣੇ
Ad Position 24