ਸਰਕਾਰੀ ਕਾਲਜ ਖੇਡ ਮੈਦਾਨ ’ਚ ਤੀਸਰਾ ਕਬੱਡੀ ਕੱਪ ਕਰਵਾਇਆ
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਖੇਡ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਤੀਸਰਾ ਬਾਬਾ ਕਾਬਲ ਸਿੰਘ ਆਜ਼ਾਦ ਕਬੱਡੀ ਕੱਪ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸਿਕੰਦਰ ਸਿੰਘ ਢਿੱਲੋਂ ਤੇ ਪ੍ਰਧਾਨ ਪੰਡਿਤ ਰਜੀਵ ਸ਼ਰਮਾ ਕੋਟ ਲਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਸਰਾ ਕਬੱਡੀ ਕੱਪ ਕਰਵਾਇਆ ਗਿਆ ਹੈ ।
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਖੇਡ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਤੀਸਰਾ ਬਾਬਾ ਕਾਬਲ ਸਿੰਘ ਆਜ਼ਾਦ ਕਬੱਡੀ ਕੱਪ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸਿਕੰਦਰ ਸਿੰਘ ਢਿੱਲੋਂ ਤੇ ਪ੍ਰਧਾਨ ਪੰਡਿਤ ਰਜੀਵ ਸ਼ਰਮਾ ਕੋਟ ਲਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਸਰਾ ਕਬੱਡੀ ਕੱਪ ਕਰਵਾਇਆ ਗਿਆ ਹੈ । ਜਿਸ ਵਿਚ ਹਲਕਾ ਇੰਚਾਰਜ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਅਕਾਲੀ ਆਗੂ ਅਮਰਜੋਤ ਸਿੰਘ ਬੱਬੇਹਾਲੀ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ । ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਟੀਮ ਨੇ ਵੀ ਇਸ ਕਬੱਡੀ ਕੱਪ ਵਿਚ ਹਿੱਸਾ ਲਿਆ, ਜਦਕਿ ਦੇਸ਼ ਭਰ ਦੇ ਨਾਮਵਰ ਕਬੱਡੀ ਖਿਡਾਰੀ ਇਸ ਵਿਚ ਸ਼ਾਮਿਲ ਹੋਏ । ਕਬੱਡੀ ਕੱਪ ਦੀ ਸ਼ੁਰੂਆਤ 1 ਵਜੇ ਕੀਤੀ ਗਈ ਜਿਸ ਵਿਚ ਮੁੱਖ ਮਹਿਮਾਨ ਵਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਤੋਂ ਬਾਅਦ ਇਕ ਯਾਦਗਾਰੀ ਤਸਵੀਰ ਖਿੱਚਵਾਈ ਤੇ ਸ਼ਾਮ 6 ਵਜੇ ਕਬੱਡੀ ਕੱਪ ਦਾ ਸਮਾਪਨ ਕਰ ਦਿੱਤਾ ਗਿਆ । ਇਸ ਮੌਕੇ ਸ਼ਰਾਬ ਠੇਕੇਦਾਰ ਸੂਰਜ ਰੰਧਾਵਾ, ਪੰਡਿਤ ਕੁਸ਼ਲ ਸ਼ਰਮਾ ਸ਼ੁਕਰਪੁਰਾ ਬਟਾਲਾ, ਅਰੁਣ ਮਹਾਜਨ ਸਬਜ਼ੀ ਮੰਡੀ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ । ਇਸ ਮੌਕੇ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਚੇਅਰਮੈਨ ਸਵਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ।