ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਨਸ਼ਾ ਮੁਕਤ ਪੰਜਾਬ ਯਾਤਰਾ ਤੇ ਸ਼ੋਭਾ ਯਾਤਰਾ ਕੱਢੀ
ਪਠਾਨਕੋਟ, 25 ਅਕਤੂਬਰ (ਸੰਧੂ/ਵਿਨੋਦ)-ਭਗਵਾਨ ਵਾਲਮੀਕਿ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਜੋਤੀ ਪਾਲ ਭੀਮ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਚੌਕ, ਪਠਾਨਕੋਟ ਵਿਖੇ ਨਸ਼ਾ ਮੁਕਤ ਪੰਜਾਬ ਯਾਤਰਾ, ਸ਼ੋਭਾ ਯਾਤਰਾ ਤੇ ਸਨਮਾਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਹਲਕਾ ਇੰਚਾਰਜ ਰੋਹਿਤ ਸਿਆਲ, ਐਮ.
ਪਠਾਨਕੋਟ, 25 ਅਕਤੂਬਰ (ਸੰਧੂ/ਵਿਨੋਦ)-ਭਗਵਾਨ ਵਾਲਮੀਕਿ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਜੋਤੀ ਪਾਲ ਭੀਮ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਚੌਕ, ਪਠਾਨਕੋਟ ਵਿਖੇ ਨਸ਼ਾ ਮੁਕਤ ਪੰਜਾਬ ਯਾਤਰਾ, ਸ਼ੋਭਾ ਯਾਤਰਾ ਤੇ ਸਨਮਾਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਹਲਕਾ ਇੰਚਾਰਜ ਰੋਹਿਤ ਸਿਆਲ, ਐਮ.ਸੀ. ਸੁਰਿੰਦਰ ਰਾਹੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਯਾਤਰਾ ਨੂੰ ਰਵਾਨਾ ਕੀਤਾ । ਸ਼ੋਭਾ ਯਾਤਰਾ ਦੌਰਾਨ ਲਵ-ਕੁਸ਼ ਦੀ ਝਾਕੀ ਖਿੱਚ ਦਾ ਕੇਂਦਰ ਰਹੀ । ਇਸ ਮੌਕੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਐਡਵੋਕੇਟ ਜੋਤੀ ਪਾਲ ਭੀਮ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿੱਖਿਆ ਅਪਣਾਉਣ ਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ ।