ਪ੍ਰੀਗੈਬਲਿਨ ਤੇ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਕੰਪਨੀਆਂ ਨੂੰ ਵਾਪਸ ਕਰਨਗੇ ਕੈਮਿਸਟ-ਦੁੱਗਲ
ਪਠਾਨਕੋਟ, 25 ਅਕਤੂਬਰ (ਸੰਧੂ)-ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੁਲਿਸ ਤੇ ਸਿਹਤ ਵਿਭਾਗ ਵਲੋਂ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਕੀਤੀਆਂ ਜਾ ਰਹੀਆਂ ਬੇਲੋੜੀਆਂ ਛਾਪੇਮਾਰੀਆਂ ਤੇ ਕਥਿਤ ਤੰਗ-ਪ੍ਰੇਸ਼ਾਨੀ ਦੇ ਵਿਰੋਧ ’ਚ ਪ੍ਰੀਗੈਬਲਿਨ ਸਮੇਤ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿੱਕਰੀ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਹੈ । ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਤੇ ਜਨਰਲ ਸਕੱਤਰ ਜੀ.
ਪਠਾਨਕੋਟ, 25 ਅਕਤੂਬਰ (ਸੰਧੂ)-ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੁਲਿਸ ਤੇ ਸਿਹਤ ਵਿਭਾਗ ਵਲੋਂ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਕੀਤੀਆਂ ਜਾ ਰਹੀਆਂ ਬੇਲੋੜੀਆਂ ਛਾਪੇਮਾਰੀਆਂ ਤੇ ਕਥਿਤ ਤੰਗ-ਪ੍ਰੇਸ਼ਾਨੀ ਦੇ ਵਿਰੋਧ ’ਚ ਪ੍ਰੀਗੈਬਲਿਨ ਸਮੇਤ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿੱਕਰੀ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਹੈ । ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਤੇ ਜਨਰਲ ਸਕੱਤਰ ਜੀ.ਐੱਸ. ਚਾਵਲਾ ਦੀ ਅਗਵਾਈ ਹੇਠ ਪੰਜਾਬ ਦੇ 23 ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਹੋਈ ਆਨਲਾਈਨ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ । ਐਸੋਸੀਏਸ਼ਨ ਦੇ ਆਗੂਆਂ ਕਿਹਾ ਕਿ ਕਰੋਨਾ ਮਹਾਂਮਾਰੀ ਤੇ ਹੜ੍ਹਾਂ ਦੌਰਾਨ ਕੈਮਿਸਟਾਂ ਨੇ ਲੋਕਾਂ ਤੱਕ ਦਵਾਈਆਂ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਇਆ ਹੈ, ਪਰ ਕੁਝ ਘਟਨਾਵਾਂ ਤੋਂ ਬਾਅਦ ਸਮੁੱਚੇ ਦਵਾਈ ਵਿਕਰੇਤਾਵਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਤੇ ਬਿਨਾਂ ਵਜ੍ਹਾ ਕਾਰਵਾਈ ਕਰਨਾ ਮੰਦਭਾਗਾ ਹੈ । ਫ਼ੈਸਲੇ ਅਨੁਸਾਰ ਪ੍ਰਚੂਨ ਵਿਕਰੇਤਾ ਆਪਣਾ ਸਟਾਕ ਥੋਕ ਵਿਕਰੇਤਾਵਾਂ ਨੂੰ ਤੇ ਥੋਕ ਵਿਕਰੇਤਾ ਬਚਿਆ ਸਟਾਕ ਸਬੰਧਿਤ ਕੰਪਨੀਆਂ ਨੂੰ ਵਾਪਸ ਕਰਨਗੇ । ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਰੀਜ਼ਾਂ ਦੀ ਸਹੂਲਤ ਲਈ ਇਨ੍ਹਾਂ ਦਵਾਈਆਂ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ । ਮੀਟਿੰਗ ’ਚ ਜ਼ਿਲ੍ਹਾ ਹੋਲਸੇਲ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਅਜੈ ਸੂਦ ਤੇ ਜਨਰਲ ਸਕੱਤਰ ਦੀਪਇੰਦਰ ਅਰੋੜਾ ਨੇ ਵੀ ਸ਼ਮੂਲੀਅਤ ਕੀਤੀ । ਉਨ੍ਹਾਂ ਕਿਹਾ ਕਿ ਕੈਮਿਸਟ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ’ਚ ਪੂਰਾ ਸਹਿਯੋਗ ਦੇ ਰਹੇ ਹਨ, ਪਰ ਇਮਾਨਦਾਰੀ ਨਾਲ ਕਾਰੋਬਾਰ ਕਰਨ ਵਾਲਿਆਂ ਨੂੰ ਬਿਨ੍ਹਾਂ ਠੋਸ ਸਬੂਤ ਤੰਗ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਮੰਗ ਕੀਤੀ ਕਿ ਬੇਲੋੜੀਆਂ ਛਾਪੇਮਾਰੀਆਂ ਬੰਦ ਕਰਕੇ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇ ।