ਧਾਰੀਵਾਲ ਵਾਸੀ ਨਵਨੀਤ ਵਿੱਜ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਧਾਰੀਵਾਲ, 27 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਵਾਸੀ ਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਨਵਨੀਤ ਵਿੱਜ ਨੂੰ ਆਮ ਆਦਮੀ ਪਾਰਟੀ ਵਲੋਂ ਸਨਾਤਨ ਸੇਵਾ ਸਮਿਤੀ ਹਲਕਾ ਕਾਦੀਆਂ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ। ਇਸ ਨਿਯੁਕਤੀ ’ਤੇ ਪਾਰਟੀ ਵਰਕਰਾਂ ਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹਨ।
ਧਾਰੀਵਾਲ, 27 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਵਾਸੀ ਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਨਵਨੀਤ ਵਿੱਜ ਨੂੰ ਆਮ ਆਦਮੀ ਪਾਰਟੀ ਵਲੋਂ ਸਨਾਤਨ ਸੇਵਾ ਸਮਿਤੀ ਹਲਕਾ ਕਾਦੀਆਂ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ। ਇਸ ਨਿਯੁਕਤੀ ’ਤੇ ਪਾਰਟੀ ਵਰਕਰਾਂ ਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹਨ। ਇਸ ਮੌਕੇ ਨਵਨੀਤ ਵਿੱਜ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਹਲਕੇ ਵਿਚ ਸਨਾਤਨ ਸੇਵਾ ਸਮਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਉਨ੍ਹਾਂ ਪਾਰਟੀ ਦੀ ਸਮੁੱਚੀ ਹਾਈਕਮਾਂਡ ਤੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦਾ ਸ਼ੁਕਰਾਨਾ ਵੀ ਕੀਤਾ।