ਕੋਟਲੀ ਭਾਨ ਸਿੰਘ ਵਿਖੇ ਪਾਰਟੀ ਦੀ 31 ਮੈਂਬਰੀ ਕਮੇਟੀ ਬਣਾਈ
ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਪਿੰਡ ਕੋਟਲੀ ਭਾਨ ਸਿੰਘ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਵੱਡੀ ਗਿਣਤੀ ’ਚ ਪਰਿਵਾਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸਮੂਲੀਅਤ ਕੀਤੀ।
ਪ
ਪਿੰਡ ਕੋਟਲੀ ਭਾਨ ਸਿੰਘ ਵਿਖੇ ਬਣਾਈ 31 ਮੈਂਬਰੀ ਕਮੇਟੀ ਨਾਲ ਪ੍ਰਿਥੀਪਾਲ ਸਿੰਘ ਬਟਾਲਾ ਤੇ ਹੋਰ। ਅਜੀਤ ਤਸਵੀਰ
29-10-2026
ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਪਿੰਡ ਕੋਟਲੀ ਭਾਨ ਸਿੰਘ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਵੱਡੀ ਗਿਣਤੀ ’ਚ ਪਰਿਵਾਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸਮੂਲੀਅਤ ਕੀਤੀ। ਮੀਟਿੰਗ ’ਚ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਇੰਚਾਰਜ ਹਲਕਾ ਬਟਾਲਾ, ਜਸਬੀਰ ਸਿੰਘ ਬਟਾਲਾ, ਖੁਸ਼ਕਰਨ ਸਿੰਘ ਹੇਅਰ, ਬੀਬੀ ਪ੍ਰਭਜੋਤ ਕੌਰ ਨਵਰੂਪ ਨਗਰ, ਸੁਖਜੀਤ ਸਿੰਘ ਸਹਾਬਪੁਰਾ, ਗੁਰਤੇਜ ਸਿੰਘ ਹੇਅਰ ਜ਼ਿਲ੍ਹਾ ਯੂਥ ਪ੍ਰਧਾਨ, ਬੀਬੀ ਮਨਪ੍ਰੀਤ ਕੌਰ ਬਟਾਲਾ, ਬੀਬੀ ਰਾਜਵਿੰਦਰ ਕੌਰ, ਜਤਿੰਦਰ ਸਿੰਘ ਸੋਨੂੰ ਧੁੱਪਸੜੀ, ਹਰਜੀਤ ਸਿੰਘ ਵਡਾਲਾ ਗ੍ਰੰਥੀਆਂ, ਦਿਲਬਾਗ ਸਿੰਘ ਗੋਬਿੰਦ ਨਗਰ, ਸਰਪੰਚ ਮਨਜੀਤ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ, ਠੇਕੇਦਾਰ ਜਗਜੀਤ ਸਿੰਘ ਰਾਜੂ, ਸਤਿੰਦਰਪਾਲ ਸਿੰਘ ਸਤਕੋਹਾ, ਜਥੇ. ਦੀਦਾਰ ਸਿੰਘ, ਜਥੇ. ਸੁਖਦੇਵ ਸਿੰਘ, ਗੁਰਨਾਮ ਸਿੰਘ ਸਤਕੋਹਾ, ਲਾਲ ਸਿੰਘ ਕੰਡਿਆਲ, ਹਰਮੀਤ ਸਿੰਘ ਯੂਥ ਆਗੂ, ਕਰਨਪ੍ਰੀਤ ਸਿੰਘ ਯੂਥ ਆਗੂ, ਅਭਿਸ਼ੇਕ ਕੁਮਾਰ ਆਦਿ ਸੀਨੀਅਰ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਸਰਕਾਰਾਂ ਪਹਿਲਾਂ ਸਾਡੇ ਇਨਸਾਫ ਮੰਗਦੇ ਲੋਕਾਂ ਦੀਆਂ ਪੱਗਾਂ, ਦਾੜੀਆਂ ਤੇ ਚੁੰਨੀਆਂ ਰੋਲ ਰਹੀਆਂ ਸਨ ਤੇ ਹੁਣ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਵੀ ਰੋਲਣ ਲੱਗ ਪਈਆਂ ਹਨ। ਉਨ੍ਹਾਂ ਮਾਨਸਾ ਵਿਖੇ ਨਸ਼ੇ ਨਾਲ ਮਰਨ ਵਾਲੇ ਨੌਜਵਾਨ ਦਿਲਜੀਤ ਸਿੰਘ ਦੀ ਲਾਸ਼ ਨੂੰ ਪੁਲਿਸ ਵਲੋਂ ਜਬਰੀ ਖੋਹਣ ’ਤੇ ਸਰਕਾਰ ਦੀ ਸਖਤ ਨਿੰਦਾ ਕੀਤੀ। ਜਸਬੀਰ ਸਿੰਘ ਬਟਾਲਾ, ਖੁਸ਼ਕਰਨ ਸਿੰਘ ਹੇਅਰ, ਸੁਖਜੀਤ ਸਿੰਘ ਸਾਬਪੁਰਾ, ਸਰਪੰਚ ਮਨਜੀਤ ਸਿੰਘ, ਗੁਰਤੇਜ ਸਿੰਘ ਹੇਅਰ ਨੇ ਕਿਹਾ ਕਿ ਪਹਿਲਾਂ ਨਸ਼ਿਆਂ ਨਾਲ ਸਾਡੇ ਧੀਆਂ-ਪੁੱਤ ਤੇ ਉਨ੍ਹਾਂ ਦੇ ਮਾਪੇ ਰੁਲ ਰਹੇ ਹਨ, ਹੁਣ ਸਰਕਾਰ ਨੇ ਨਸ਼ੇ ਰੋਕਣ ਦੀ ਬਜਾਏ ਲੋਕਾਂ ਤੇ ਜ਼ੁਲਮ ਵਧਾ ਦਿੱਤਾ ਹੈ ਤੇ ਸਾਡੇ ਧੀਆਂ-ਪੁੱਤਾਂ ਦੀਆਂ ਲਾਸ਼ਾਂ ਵੀ ਰੋਲੀਆਂ ਜਾ ਰਹੀਆਂ ਹਨ। ਬੀਬੀ ਪ੍ਰਭਜੋਤ ਕੌਰ ਬੀਬੀ ਤੇ ਬੀਬੀ ਮਨਪ੍ਰੀਤ ਕੌਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਬੀਬੀਆਂ ਨੂੰ ਆਪਣੇ ਧੀਆਂ-ਪੁੱਤਾਂ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ ਆਪ ਅੱਗੇ ਆਉਣਾ ਪਏਗਾ। ਇਸ ਮੌਕੇ 31 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਧਿਆਨ ਸਿੰਘ ਨੰਬਰਦਾਰ, ਲਖਵੰਤ ਸਿੰਘ, ਹਰਪਿੰਦਰ ਸਿੰਘ, ਭਾਨ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਗੁਰਮੇਜ ਸਿੰਘ, ਕਰਮ ਸਿੰਘ, ਸੁੱਚਾ ਸਿੰਘ, ਜਸਵੰਤ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਗੁਰਨਾਮ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ, ਗੁਰਸੇਵਕ ਸਿੰਘ, ਜਥੇ. ਸ਼ਮਸ਼ੇਰ ਸਿੰਘ, ਬਲਵੰਤ ਸਿੰਘ, ਗੁਰਨਾਮ ਸਿੰਘ, ਪਵਨਦੀਪ ਸਿੰਘ, ਬਲਕਾਰ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਰਾਜ ਕੌਰ, ਬੀਬੀ ਰਾਜਵਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਨਰਿੰਦਰ ਕੌਰ, ਭੁਪਿੰਦਰ ਸਿੰਘ, ਸੂਰਤਾ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਆਦਿ ਸ਼ਾਮਿਲ ਕੀਤੇ ਗਏ। ਅਖੀਰ ’ਚ ਧਿਆਨ ਸਿੰਘ ਨੰਬਰਦਾਰ ਤੇ ਸੁਖਵਿੰਦਰ ਸਿੰਘ ਹੋਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।