29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ’ਚ ਕਰਵਾਚੌਥ ਦਾ ਤਿਉਹਾਰ ਮਨਾਇਆ

ਕਲਾਨੌਰ, 28 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ ’ਚ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ, ਸੋਨੀਆ ਦੀਆਂ ਹਦਾਇਤਾਂ ’ਤੇ ਕਰਵਾਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਮੈਡਮ ਮੋਨਿਕਾ ਤੇ ਮੈਡਮ ਸੋਨੀਆਂ ਦੀ ਰਹਿਨੁਮਾਈ ਹੇਠ ਤੇ ਅਧਿਆਪਕਾਂ ਦੀ ਦੇਖ ਰੇਖ ਹੇਠ ਸਕੂਲ ਦੀਆਂ ਵੱਖ ਵੱਖ ਜਮਾਤ ਦੀਆਂ ਲੜਕੀਆਂ ਦੇ ਮਹਿੰਦੀ ਲਗਾਉਣ, ਨੇਲ ਆਰਟ ਮੁਕਾਬਲਾ, ਬੈਸਟ ਹੇਅਰ ਸਟਾਈਲ ਮੁਕਾਬਲਾ ਆਦਿ ਦੇ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 29-10-2026
ਕਲਾਨੌਰ, 28 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ ’ਚ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ, ਸੋਨੀਆ ਦੀਆਂ ਹਦਾਇਤਾਂ ’ਤੇ ਕਰਵਾਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਮੈਡਮ ਮੋਨਿਕਾ ਤੇ ਮੈਡਮ ਸੋਨੀਆਂ ਦੀ ਰਹਿਨੁਮਾਈ ਹੇਠ ਤੇ ਅਧਿਆਪਕਾਂ ਦੀ ਦੇਖ ਰੇਖ ਹੇਠ ਸਕੂਲ ਦੀਆਂ ਵੱਖ ਵੱਖ ਜਮਾਤ ਦੀਆਂ ਲੜਕੀਆਂ ਦੇ ਮਹਿੰਦੀ ਲਗਾਉਣ, ਨੇਲ ਆਰਟ ਮੁਕਾਬਲਾ, ਬੈਸਟ ਹੇਅਰ ਸਟਾਈਲ ਮੁਕਾਬਲਾ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵਿਦਿਆਰਥਣਾਂ ਵਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਆਪਣੀ ਕਲਾ, ਸਿਰਜਣਾਤਮਕਤਾ ਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਡਮ ਮੋਨਿਕਾ ਤੇ ਮੈਡਮ ਸੋਨੀਆਂ ਨੇ ਦੱਸਿਆ ਕਿ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਮਨਮੋਹਕ ਰਹੇ। ਮੈਡਮ ਮੋਨਿਕਾ ਤੇ ਮੈਡਮ ਸੋਨੀਆਂ ਵਲੋਂ ਮੋਹਰੀ ਬੱਚੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ’ਤੇ ਅਮਨਦੀਪ ਕੌਰ, ਰਿੰਪੀ, ਹਰਪ੍ਰੀਤ ਕੌਰ, ਰੇਖਾ, ਪੂਜਾ, ਰਾਜਨ, ਮਨਪ੍ਰੀਤ ਕੌਰ, ਸੁਮਨ ਬਾਲਾ, ਸਿਮਰਨਜਤੀ ਕੌਰ, ਕੁਲਦੀਪ ਕੌਰ ਸਮੇਤ ਹੋਰਨਾਂ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ‘ਆਪ’ ਆਗੂ ਡਾ. ਕੇ.ਜੇ. ਸਿੰਘ ‘ਪੇਡਾ’ ਦੇ ਉੱਪ ਚੇਅਰਮੈਨ ਸਾਥੀਆਂ ਸਮੇਤ ਚੰਡੀਗੜ੍ਹ ਲਈ ਰਵ... ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ
Ad Position 24