ਸਰਦਨਾ ਮੇਲੇ ’ਤੇ ਮੁਫ਼ਤ ਮੈਡੀਕਲ ਕੈਂਪ 6 ਤੋਂ
ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਮਾਤਾ ਮਰੀਅਯ ਦੀ ਈਦ ਮੌਕੇ ਸਰਦਨਾ, ਨਜ਼ਦੀਕ ਮੇਰਠ ਯੂ. ਪੀ.
ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਮਾਤਾ ਮਰੀਅਯ ਦੀ ਈਦ ਮੌਕੇ ਸਰਦਨਾ, ਨਜ਼ਦੀਕ ਮੇਰਠ ਯੂ.ਪੀ. ਵਿਖੇ 6 ਤੋਂ 8 ਨਵੰਬਰ ਤੱਕ ਸੰਗਤਾਂ ਦਾ ਭਾਰੀ ਇਕੱਠ ਹੋਵੇਗਾ। ਇਸ ਸਬੰਧੀ ਸੀ.ਐਸ.ਐਫ. ਦੇ ਸਰਪ੍ਰਸਤ ਪ੍ਰਧਾਨ ਜੌਨ ਪੀਟਰ ਨੇ ਦੱਸਿਆ ਕਿ ਸਰਦਨਾ ਗਿਰਜਾਘਰ ਮੁਸਲਿਮ ਰਾਣੀ ਸਮਰੂ ਦੁਆਰਾ ਬਣਾ ਕੇ ਸਮੂਹ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ, ਜਿਸ ਦੀ ਯਾਦਗਾਰ ਮੌਕੇ ਹਰ ਸਾਲ ਮਾਤਾ ਮਰੀਅਮ ਦੀ ਈਦ ਮਨਾਈ ਜਾਂਦੀ ਹੈ, ਜਿਸ ’ਚ ਪੂਰੇ ਉਤਰੀ ਭਾਰਤ ਤੇ ਪੰਜਾਬ ਤੋਂ ਹਜ਼ਾਰਾਂ ਮਾਤਾ ਮਰੀਅਮ ਦੇ ਸ਼ਰਧਾਲੂ ਨਤਮਸਤਕ ਹੋ ਕੇ ਪਰਮ ਪਿਤਾ ਪਰਮੇਸ਼ਵਰ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਮੌਕੇ ਕ੍ਰਿਸ਼ਚੀਅਨ ਸਟੂਡੈਟਸ਼ ਫੈਡਰੇਸ਼ਨ (ਇੰਡੀਆ) ਭਾਰਤ ਹੈਲਥ ਕਲੀਨਕ ਬੱਬਰੀ ਧਾਰੀਵਾਲ ਦੇ ਪ੍ਰਬੰਧਕਾਂ ਵਲੋਂ ਮੁਫ਼ਤ ਮੈਡੀਕਲ ਕੈਂਪ 6, 7 ਤੇ 8 ਨਵੰਬਰ ਨੂੰ ਲਗਾਇਅਠਾ ਜਾਵੇਗਾ ਤੇ ਜ਼ਰੂਰਤ ਪੈਣ ’ਤੇ ਸ਼ਰਧਾਲੂਆਂ ਨੂੰ ਮੈਡੀਕਲ ਸਹਾਇਤਾ ਮੁਫਤ ਵਿਚ ਮੁਹੱਈਆ ਕਰਵਾਈ ਜਾਵੇਗੀ। ਕੈਂਪ ਦੀ ਅਗਵਾਈ ਸਰਪ੍ਰਸਤ ਪ੍ਰਧਾਨ ਜੌਨ ਪੀਟਰ ਬਟਾਲਾ, ਡਾ. ਨਿਰਮਲ ਸਿੰਘ ਆਈਤਾਨ ਅਤੇ ਟੀਮ ਕਰੇਗੀ । ਇਸ ਮੌਕੇ ਡਾ. ਕਮਲਜੀਤ ਸਿੰਘ ਸਰਜਨ ਧਾਰੀਵਾਲ, ਇਮਾਨੂਏੇਲ ਸਹੋਤਾ ਕੰਗ ਧਾਰੀਵਾਲ, ਐਡ. ਪਾਲ ਸੰਧੂ ਗੁਰਦਾਸਪੁਰ ਸ਼ੈਸਨ ਕੋਰਟ, ਡਾਕਟਰ ਨੇਹਾ ਮੱਟੂ, ਇੰਦਰਆਸ ਸਹੋਤਾ ਪੁਰਾਣਾ ਪਿੰਡ (ਕੈਨੇਡਾ), ਵਿਕਰਮ ਸਿੰਘ ਬਾਜਵਾ ਨੋਟਰੀ ਪਬਲਿਕ ਗੁਰਦਾਸਪੁਰ, ਨੌਜਵਾਨ ਮਸੀਹ ਆਗੂ ਚਰਨਜੀਤ ਮਸੀਹ ਲੋਹੀਆ ਖਾਸ, ਯੂਸਫ ਮੱਟੂ ਕਲਾਨੌਰ ਆਦਿ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ।