ਪੰਜਾਬ ਦੇ ਲੋਕ 2027 ’ਚ ਭਾਜਪਾ ਦੀ ਸਰਕਾਰ ਦੇਖਣਾ ਚਾਹੁੰਦੇ ਹਨ-ਲੈਕਚਰਾਰ ਸੁਰਿੰਦਰ ਪਾਲ
ਤਾਰਾਗੜ੍ਹ, 30 ਅਕਤੂਬਰ (ਸੋਹਨ ਲਾਲ)-ਤਾਰਾਗੜ੍ਹ ਪੁਰਾਣਾ ਤੋਂ ਭਾਜਪਾ ਆਗੂ ਲੈਕਚਰਾਰ ਸੁਰਿੰਦਰ ਪਾਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਲੀ ਭਾਂਤੀ ਜਾਣ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਮਨ ਬਣਾ ਚੁੱਕੀ ਹੈ ਕਿ ਇਸ ਵਾਰ ਪੰਜਾਬ ਵਿਚ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਹੀ ਪੰਜਾਬ ਦਾ ਵਿਕਾਸ ਹੋਵੇਗਾ।
ਤਾਰਾਗੜ੍ਹ, 30 ਅਕਤੂਬਰ (ਸੋਹਨ ਲਾਲ)-ਤਾਰਾਗੜ੍ਹ ਪੁਰਾਣਾ ਤੋਂ ਭਾਜਪਾ ਆਗੂ ਲੈਕਚਰਾਰ ਸੁਰਿੰਦਰ ਪਾਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਲੀ ਭਾਂਤੀ ਜਾਣ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਮਨ ਬਣਾ ਚੁੱਕੀ ਹੈ ਕਿ ਇਸ ਵਾਰ ਪੰਜਾਬ ਵਿਚ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਹੀ ਪੰਜਾਬ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਪਹਿਲਾਂ ਹਲਕਾ ਭੋਆ ’ਚ ਇੰਡਸਟਰੀ ਸਥਾਪਤ ਕਰਨਾ ਪਹਿਲਾ ਮੁੱਖ ਉਦੇਸ਼ ਹੋਵੇਗਾ । ਉਨ੍ਹਾਂ ਕਿਹਾ ਕਿ ਇੰਡਸਟਰੀ ਲੱਗਣ ਨਾਲ ਬੇਰੁਜ਼ਗਾਰੀ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪਿੰਡ ਤਾਰਾਗੜ੍ਹ ’ਚ ਇਕ 24 ਘੰਟੇ ਚੱਲਣ ਵਾਲਾ ਸਰਕਾਰੀ ਹਸਪਤਾਲ ਦਾ ਨਿਰਮਾਣ ਕਰਵਾਇਆ ਜਾਵੇਗਾ। ਲੈਕਚਰਾਰ ਸੁਰਿੰਦਰ ਕੁਮਾਰ ਨੇ ਮੌਜੂਦਾ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਦੀ ਪੰਜਾਬ ਵਿਚ ਆਈ ਹੈ । ਆਏ ਦਿਨ ਗੈਂਗਸਟਰਾਂ ’ਚ ਵਾਧਾ ਹੋਇਆ ਹੈ ਤੇ ਦਿਨ ਸਮੇਂ ਲੁੱਟ ਖੋਹ ਹੋ ਰਹੀ ਹੈ ਤੇ ਗੋਲੀਆਂ ਚੱਲ ਰਹੀਆਂ ਹਨ, ਨਸ਼ਿਆਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਨਸ਼ੇ ਦੇ ਵਪਾਰੀ ਸ਼ਰੇਆਮ ਨਸ਼ਾ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ । ਉਨ੍ਹਾਂ ਦੋਸ਼ ਲਗਾਇਆ ਹੈ ਕਿ ਪਿੰਡ ਤਾਰਾਗੜ੍ਹ ਪੁਰਾਣਾ ਤੋਂ ਬੇਗੋਵਾਲ ਨੂੰ ਜਾਂਦੀ ਪੁਰਾਣੀ ਸੜਕ ਅਜੇ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਬਣਾਈ।