03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਐਨ.ਐਸ.ਐਸ. ਦੇ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ

ਕਾਦੀਆਂ, 2 ਨਵੰਬਰ (ਕੁਲਵਿੰਦਰ ਸਿੰਘ)- ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸੱਤ ਰੋਜ਼ਾ ਐਨ. ਐਸ.

Ad Position 21
No active advertisement
ਅਜੀਤ ਡੈਸਕ 03-11-2026
ਕਾਦੀਆਂ, 2 ਨਵੰਬਰ (ਕੁਲਵਿੰਦਰ ਸਿੰਘ)- ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਉਦਘਾਟਨ ਗੁਰਦਾਸਪੁਰ ਦੇ ਐਡਵੋਕੇਟ ਦੀਪਕ ਮੋਹਨਾ ਵਲੋਂ ਕੀਤਾ ਗਿਆ। ਦੀਪਕ ਮੋਹਨਾ ਵਲੋਂਪੰਜਾਬ ਸਟੇਟ ਲੀਗਲ ਸਰਵਿਸਸ ਦੁਆਰਾ ਚਲਾਈ ਜਾ ਰਹੀ ਮੁਹਿੰਮ ਅਧੀਨ ਸਕੂਲ ਦੇ ਬੱਚਿਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਕਲਾਸ 12ਵੀਂ ਦੇ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ। ਐਡਵੋਕੇਟ ਦੀਪਕ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋੲ ਦੱਸਿਆ ਕਿ ਅਸੀਂ ਇਹਨਾਂ ਕਾਨੂੰਨੀ ਸੇਵਾਵਾਂ ਦਾ ਕਿਸ ਤਰੀਕੇ ਨਾਲ ਲਾਭ ਉਠਾ ਸਕਦੇ ਹਾਂ। ਪ੍ਰਿੰਸੀਪਲ ਡਾਕਟਰ ਸ਼ਾਲਿਨੀ ਦੱਤਾ ਨੇ ਬੱਚਿਆਂ ਨੂੰ ਸਮਾਜਿਕ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਪ੍ਰੇਰਿਤ ਕੀਤਾ। ਐਨ.ਐਸ.ਐਸ ਇੰਚਾਰਜ ਸਕੂਲ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ ਤੇ ਹਰਦੀਪ ਸਿੰਘ ਪ੍ਰੋਗਰਾਮਿੰਗ ਅਧਿਕਾਰੀ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਹੈੱਡ ਮਾਸਟਰ ਪਰਮਜੀਤ ਸਿੰਘ, ਸ਼ਰਨਬੀਰ ਕੌਰ, ਧਿਆਨ ਸਿੰਘ, ਵਿਪਨ ਕੁਮਾਰ, ਗੁਲਸ਼ਨ ਕੁਮਾਰ ਤੇ ਹੋਰ ਵੀ ਬਹੁਤ ਸਾਰੇ ਸਟਾਫ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਮੇਲਾ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਵਾਲੀਬਾਲ ਕਲੱਬ ਮੰਮਣ ਨੂੰ ਡਾ. ਅਮਨਦੀਪ ਕੌਰ ਭਗਵਾਨਪੁਰ ਵਲੋਂ 41 ਹਜ਼ਾਰ ਦੀ ਸਹਾਇਤਾ
Ad Position 24