ਧੰਦੋਈ ਸਕੂਲ ਦੇ ਸੂਬਾ ਪੱਧਰੀ ਕਬੱਡੀ ਟੀਮ ਦਾ ਕੀਤਾ ਸਨਮਾਨ
ਊਧਨਵਾਲ, 2 ਨਵੰਬਰ (ਪਰਗਟ ਸਿੰਘ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੂਪਨਗਰ ਵਿਚ ਸੂਬਾ ਪੱਧਰੀ ਖੇਡ ਮੁਕਾਬਲਿਆਂ ’ਚ ਜ਼ਿਲ੍ਹਾ ਗੁਰਦਾਸਪੁਰ ਦੀ ਸਰਕਲ ਸਟਾਈਲ ਕਬੱਡੀ (ਅੰਡਰ-17) ਨੇ ਪੰਜਾਬ ਭਰ ਵਿਚੋਂ ਦੂਸਰਾ ਸਥਾਨ ਪ੍ਰਾਪਤ ਆਪਣੇ ਜ਼ਿਲ੍ਹੇ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਕਬੱਡੀ ਟੀਮ ਵਿਚ ਪੀ.
ਊਧਨਵਾਲ, 2 ਨਵੰਬਰ (ਪਰਗਟ ਸਿੰਘ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੂਪਨਗਰ ਵਿਚ ਸੂਬਾ ਪੱਧਰੀ ਖੇਡ ਮੁਕਾਬਲਿਆਂ ’ਚ ਜ਼ਿਲ੍ਹਾ ਗੁਰਦਾਸਪੁਰ ਦੀ ਸਰਕਲ ਸਟਾਈਲ ਕਬੱਡੀ (ਅੰਡਰ-17) ਨੇ ਪੰਜਾਬ ਭਰ ਵਿਚੋਂ ਦੂਸਰਾ ਸਥਾਨ ਪ੍ਰਾਪਤ ਆਪਣੇ ਜ਼ਿਲ੍ਹੇ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਕਬੱਡੀ ਟੀਮ ਵਿਚ ਪੀ. ਐਮ. ਸ੍ਰੀ ਸ.ਸ.ਸ. ਸਕੂਲ ਹਰਪੁਰਾ ਧੰਦੋਈ ਦੇ 3 ਵਿਦਿਆਰਥੀਆਂ ਅਭੀਜੋਤ ਸਿੰਘ, ਪ੍ਰਭਜੋਤ ਸਿੰਘ, ਯੁਵਰਾਜ ਸਿੰਘ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕਰਕੇ ਟੀਮ ਨੂੰ ਜੇਤੂ ਬਣਾਇਆ। ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਤੇ ਸਮੁੱਚੇ ਸਟਾਫ਼ ਵਲੋਂ ਸਕੂਲ ਪਹੁੰਚਣ ’ਤੇ ਇਨ੍ਹਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਲੈਕਚਰਾਰ, ਪ੍ਰੇਮਪਾਲ ਸਿੰਘ, ਇਕਬਾਲ ਸਿੰਘ, ਨਵਦੀਪ ਸਿੰਘ, ਯਾਦਵਿੰਦਰ ਸਿੰਘ, ਸੁਰਜੀਤ ਕੌਰ, ਰੁਪਿੰਦਰ ਕੌਰ, ਮਨਜਿੰਦਰ ਕੌਰ, ਪ੍ਰਨੀਤ ਕੌਰ, ਨਿਰਮਲਜੀਤ ਕੌਰ, ਗੁਰਸ਼ਰਨ ਕੌਰ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।