ਦੌਲਤ ਰਾਮ ਭੱਲਾ ਡੀ.ਏ.ਵੀ. ਸਕੂਲ ’ਚ ਪੰਜਾਬ ਦਿਵਸ ’ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਸਥਾਨਕ ਡਾ. ਦੌਲਤ ਰਾਮ ਭੱਲਾ, ਡੀ.
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਸਥਾਨਕ ਡਾ. ਦੌਲਤ ਰਾਮ ਭੱਲਾ, ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਵਿੱਚ ਪ੍ਰਿੰਸੀਪਲ ਜੀਵਨ ਸ਼ਰਮਾ ਦੀ ਯੋਗ ਅਗਵਾਈ ਵਿੱਚ ਪੰਜਾਬੀ ਵਿਭਾਗ ਵੱਲੋਂ ਪ੍ਰਾਰਥਨਾ ਸਭਾ ਵਿਚ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਸ਼ਾਨਦਾਰ ਵਿਰਾਸਤ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਦਸਵੀਂ ਜਮਾਤ ਦੀ ਵਿਦਿਆਰਥਣ ਸਾਧਿਆ ਨੇ ਮੰਚ ਸੰਚਾਲਨ ਕੀਤਾ। ਦਸਵੀਂ ਜਮਾਤ ਦੀ ਸੁਖਨੂਰ ਨੇ ਕਵਿਤਾ ਪਲਕ ਸ਼ਰਮਾ ਨੇ ਪ੍ਰਭਾਵਸ਼ਾਲੀ ਭਾਸ਼ਣ, ਛੇਵੀਂ ਜਮਾਤ ਦੀ ਜਪਲੀਨ ਨੇ ਕਵਿਤਾ, ਦੂਜੀ ਜਮਾਤ ਦੇ ਆਦਿਤਿਆ ਨੇ ਗੀਤ ਗਾਇਨ, ਅਰਸ਼ਦੀਪ ਤੇ ਪੰਕਜ ਨੇ ਗੀਤ ਰਾਹੀਂ, ਸੱਤਵੀਂ, ਨੌਵੀਂ ਤੇ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਦੀ ਯੋਗ ਅਗਵਾਈ ’ਚ ਪੰਜਾਬੀ ਵਿਭਾਗ ਦੇ ਅਧਿਆਪਕਾਂ ਪ੍ਰਵੀਨ ਕੌਰ, ਮਨਜੋਤ ਕੌਰ, ਹਰਨੇਕ ਸਿੰਘ, ਅੰਜੂ ਕਲਸੀ, ਨਵਨੀਤ ਕੌਰ, ਕੁਲਵਿੰਦਰ ਕੌਰ, ਸੁਮਨ, ਮੀਨਾਕਸ਼ੀ ਵਲੋਂ ਸਕੂਲ ਦੇ ਪੰਜਾਬੀ ਮੈਗਜ਼ੀਨ ‘ਕਲਮਨਾਮਾ’ ਨੂੰ ਲੋਕ-ਅਰਪਣ ਕੀਤਾ ਗਿਆ।