ਸ਼ਿਵ ਸ਼ਕਤੀ ਕਲੱਬ ਨੇ 14ਵਾਂ ਸਾਲਾਨਾ ਜਗਰਾਤਾ ਸ਼ਰਧਾ ਨਾਲ ਕਰਵਾਇਆ
ਪਠਾਨਕੋਟ, 2 ਨਵੰਬਰ (ਸੰਧੂ)- ਸ਼ਿਵ ਸ਼ਕਤੀ ਕਲੱਬ ਬੈਂਕ ਕਾਲੋਨੀ ਵਲੋਂ ਕਲੱਬ ਦੇ ਪ੍ਰਧਾਨ ਰਾਜੇਸ਼ ਕੁਮਾਰ ਸਾਬੀ ਦੀ ਪ੍ਰਧਾਨਗੀ ਹੇਠ 14ਵਾਂ ਸਾਲਾਨਾ ਜਗਰਾਤਾ ਸ਼ਰਧਾ ਨਾਲ ਕਰਵਾਇਆ ਗਿਆ । ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸੁਰੇਸ਼ ਕੁਮਾਰ ਸੇਠੀ ਤੇ ਲਵ ਮਹਾਜਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ।
ਪ
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ: ਸੰਧੂ
03-11-2026
ਪਠਾਨਕੋਟ, 2 ਨਵੰਬਰ (ਸੰਧੂ)- ਸ਼ਿਵ ਸ਼ਕਤੀ ਕਲੱਬ ਬੈਂਕ ਕਾਲੋਨੀ ਵਲੋਂ ਕਲੱਬ ਦੇ ਪ੍ਰਧਾਨ ਰਾਜੇਸ਼ ਕੁਮਾਰ ਸਾਬੀ ਦੀ ਪ੍ਰਧਾਨਗੀ ਹੇਠ 14ਵਾਂ ਸਾਲਾਨਾ ਜਗਰਾਤਾ ਸ਼ਰਧਾ ਨਾਲ ਕਰਵਾਇਆ ਗਿਆ । ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸੁਰੇਸ਼ ਕੁਮਾਰ ਸੇਠੀ ਤੇ ਲਵ ਮਹਾਜਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਕਲੱਬ ਮੈਂਬਰਾਂ ਵਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੇ ਪੂਜਾ-ਅਰਚਨਾ ਉਪਰੰਤ ਜਗਰਾਤੇ ਦਾ ਸ਼ੁੱਭ ਆਰੰਭ ਕੀਤਾ । ਇਸ ਮੌਕੇ ਭਜਨ ਗਾਇਕਾਂ ਵਲੋਂ ਮਹਾਂਮਾਈ ਦੀਆਂ ਭੇਟਾਂ ਪੇਸ਼ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਵਿਕਰਮ ਮਹਾਜਨ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਆਪਸੀ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ । ਸਮਾਗਮ ਦੌਰਾਨ ਕਲੱਬ ਵਲੋਂ ਮੁੱਖ ਮਹਿਮਾਨ ਵਿਕਰਮ ਮਹਾਜਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਸ਼ਰਮਾ (ਸਾਬੀ), ਰੋਹਿਤ ਮਹਾਜਨ, ਬੰਟੀ ਸ਼ਰਮਾ, ਵਿਨੋਦ ਸੈਣੀ, ਸੰਜੀਵ ਸੈਣੀ, ਕਾਸਾ ਪਾਜੀ, ਵੰਸ਼ ਸ਼ਰਮਾ, ਮਨੀ, ਸੰਜੂ ਸ਼ਰਮਾ, ਗੁਰਪ੍ਰੀਤ ਸਿੰਘ, ਗੀਸ ਸੈਣੀ, ਨਿੱਕਾ ਬਾਜ਼ੀ, ਨਿਤਿਨ ਸ਼ਰਮਾ ਤੇ ਮਿੰਟੂ ਪਾਜੀ ਆਦਿ ਹਾਜ਼ਰ ਸਨ ।