04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੇਂਟ ਕਬੀਰ ਪਬਲਿਕ ਸਕੂਲ ਵਿਚ ‘ਮੈਗਾ ਕਵਿਜ਼’ ਮੁਕਾਬਲਾ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਨੂੰ ਪਰਖਿਆ

ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਚ ਵਿਦਿਆਰਥੀਆਂ ਦੇ ਗਿਆਨ ਕੌਸ਼ਲ ਨੂੰ ਪਰਖਣ ਲਈ 2 ਰੋਜਾ ਇੰਟਰ ਹਾਊਸ ‘ਮੈਗਾ ਕੁਇਜ਼’ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਚਾਰ ਹਾਊਸ ਐਮਰਲਡ, ਰੂਬੀ, ਸਫਾਇਰ ਅਤੇ ਐਂਬਰ ਹਾਊਸ ਦੇ 8-8 ਵਿਦਿਆਰਥੀਆਂ ਨੇ ਹਿੱਸੇਦਾਰੀ ਲਈ।

Ad Position 21
No active advertisement
ਅਜੀਤ ਡੈਸਕ 04-11-2026
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਚ ਵਿਦਿਆਰਥੀਆਂ ਦੇ ਗਿਆਨ ਕੌਸ਼ਲ ਨੂੰ ਪਰਖਣ ਲਈ 2 ਰੋਜਾ ਇੰਟਰ ਹਾਊਸ ‘ਮੈਗਾ ਕੁਇਜ਼’ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਚਾਰ ਹਾਊਸ ਐਮਰਲਡ, ਰੂਬੀ, ਸਫਾਇਰ ਅਤੇ ਐਂਬਰ ਹਾਊਸ ਦੇ 8-8 ਵਿਦਿਆਰਥੀਆਂ ਨੇ ਹਿੱਸੇਦਾਰੀ ਲਈ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਕੂਲ ਦੇ ਅੰਗਰੇਜ਼ੀ ਵਿਭਾਗ ਦੇ ਅਧਿਆਪਕ ਕਮਲ ਖੋਖਰ ਨੇ ਸਟੇਜੀ ਕਾਰਵਾਈ ਸੰਭਾਲਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੁਕਾਬਲੇ ਦੌਰਾਨ ਸਕੂਲੀ ਅਧਿਆਪਕ ਸੁਨੀਤ ਠਾਕੁਰ, ਨਿਧੀ ਅਗਰਵਾਲ ਅਤੇ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਸੰਬੰਧੀ ਪ੍ਰਸ਼ਨ ਪੁੱਛੇ। ਜਿਸ ਵਿਚ ਰਾਜਨੀਤਿਕ, ਖੇਡ ਜਗਤ, ਗਣਿਤ, ਸਾਇੰਸ, ਪੰਜਾਬੀ ਨਾਇਕ ਤੋਂ ਇਲਾਵਾ ਆਡੀਓ ਤੇ ਵੀਡੀਓ ਰਾਊਂਡ ਆਦਿ ਸ਼ਾਮਿਲ ਸਨ। ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਅਤੇ ਸੰਜ਼ੀਦਗੀ ਨਾਲ ਮੁਕਾਬਲੇ ਵਿਚ ਭਾਗੀਦਾਰੀ ਲਈ ਅਤੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਭਾਗੀਦਾਰ ਵਿਦਿਆਰਥੀਆਂ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ’ਤੇ ਚਾਕਲੇਟਾਂ ਤੇ ਪੈੱਨ ਹੌਂਸਲਾ ਅਫ਼ਜ਼ਾਈ ਵਜੋਂ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਐਸ.ਬੀ. ਨਾਯਰ, ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਦੁਆਰਾ ਜੇਤੂ ਹਾਊਸ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤਿਮ ਪੜਾਅ ਵਿਚ ਸਾਰੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਹਰ ਤਰ੍ਹਾਂ ਦੇ ਰਾਜਨੀਤਿਕ, ਸਮਾਜਿਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਗਿਆਨ ਵਿਚ ਆਪਣੀ ਭੂਮਿਕਾ ਬਣਾਈ ਰੱਖਣ ਦੀ ਗੁਜ਼ਾਰਿਸ਼ ਵੀ ਕੀਤੀ ਤਾਂ ਕਿ ਹਰ ਵਿਦਿਆਰਥੀ ਆਪਣੇ ਗਿਆਨ ਨਾਲ ਮਨ ਚਾਹਿਆ ਭਵਿੱਖ ਪਾ ਸਕੇ। ਵਿਦਿਆਰਥੀਆਂ ਨੂੰ ਲਾਈਬ੍ਰੇਰੀ ਵਿਚ ਜਾ ਕੇ ਕਿਤਾਬਾਂ ਪੜ੍ਹਨ ਦਾ ਪ੍ਰਣ ਵੀ ਕਰਵਾਇਆ ਗਿਆ। ਸਮੁੱਚੇ ਰੂਪ ਵਿਚ ਇਹ ਪ੍ਰਸ਼ਨ-ਉੱਤਰ ਮੁਕਾਬਲਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਕਾਮਯਾਬ ਰਿਹਾ। ਇਸ ਮੌਕੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਵਾਂ ਪ੍ਰੋ. ਯੋਗੀ ਯਾਦਗਾਰੀ ਸਨਮਾਨ ਅਵਤਾਰ ਸਿੰਘ ਢਿੱਲੋਂ ਨੂੰ ਮਿਲਿਆ ਅਗਲੀ ਖ਼ਬਰ ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Ad Position 24