04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਅਤੇ ਗੁਰਮੀਤ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਚੁਣੇ

ਫ਼ਤਹਿਗੜ੍ਹ ਚੂੜੀਆਂ, 3 ਨਵੰਬਰ (ਐਮ. ਐਸ.

Ad Position 21
No active advertisement
ਅਜੀਤ ਡੈਸਕ 04-11-2026
ਫ਼ਤਹਿਗੜ੍ਹ ਚੂੜੀਆਂ, 3 ਨਵੰਬਰ (ਐਮ.ਐਸ. ਫੁੱਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਿਸ਼ਾਲ ਸੂਬਾ ਪੱਧਰੀ ਇਜਲਾਸ ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ਮੁੱਖ ਸਲਾਹਕਾਰ ਮਨਜਿੰਦਰ ਸਿੰਘ ਢਿੱਲੋਂ, ਹਰਮਿੰਦਰ ਸਿੰਘ ਉੱਪਲ ਮਨਜਿੰਦਰ ਸਿੰਘ ਝਡੇਰ ਦੀ ਯੋਗ ਅਗਵਾਈ ਵਿਚ ਮੀਟਿੰਗ ਹੋਈ। ਇਸ ਵਿਸ਼ਾਲ ਸੂਬਾ ਪੱਧਰੀ ਇਜਲਾਸ ਵਿਚ ਸੂਬੇ ਦੇ 14 ਜ਼ਿਲ੍ਹਿਆਂ ਨੇ ਸ਼ਮੂਲੀਅਤ ਕੀਤੀ। ਇਸ ਇਜਲਾਸ ਦਾ ਮੁੱਖ ਮੰਤਵ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜਥੇਬੰਦੀ ਦਾ ਵਿਸਥਾਰ ਕਰਨਾ ਅਤੇ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰ ਕੇ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਦੇ ਵਿਰੋਧ ਵਿਚ ਸੰਘਰਸ਼ ਕਰਨਾ ਹੈ। ਇਸ ਮੌਕੇ ਗੁਰਿੰਦਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਹਰਜਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਫਾਜ਼ਿਲਕਾ, ਸੁਰਿੰਦਰ ਕੰਬੋਜ ਫਾਜਿਲਕਾ, ਇੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸੁਖਦੇਵ ਰਾਜ ਪੱਟੀ ਜ਼ਿਲ੍ਹਾ ਜਨਰਲ ਸਕੱਤਰ ਤਰਨ ਤਾਰਨ, ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਰਜਿੰਦਰ ਫਰੀਦਕੋਟ, ਜਤਿੰਦਰ ਹੰਸ ਫਰੀਦਕੋਟ, ਦਿਲਰਾਜਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਵਿਨੇ ਕੁਮਾਰ ਸ਼ਰਮਾ ਨਵਾਂ ਸ਼ਹਿਰ, ਗੁਰਪ੍ਰੀਤ ਸਿੰਘ ਮੁਹਾਲੀ, ਓਮ ਪ੍ਰਕਾਸ਼ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਪਰਵਿੰਦਰ ਸਿੰਘ ਬਰਾੜ ਜਲੰਧਰ, ਬੱਬੂ ਸਿੰਘ ਲੁਧਿਆਣਾ ਆਦਿ ਆਗੂਆਂ ਨੇ ਮੰਗ ਕੀਤੀ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਨਵੀਂ ਸੂਬਾ ਪੱਧਰੀ ਟੀਮ ਦਾ ਗਠਨ ਕੀਤਾ ਜਾਵੇ ਤਾਂ ਜੋ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾ ਸਕੇ। ਗੁਰਪ੍ਰੀਤ ਸਿੰਘ ਰਿਆੜ ਸੂਬਾ ਸਰਪ੍ਰਸਤ, ਮਨਜਿੰਦਰ ਸਿੰਘ ਝਡੇਰ, ਹਰਮਿੰਦਰ ਸਿੰਘ ਉਪਲ ਮੁਖ ਸਲਾਹਕਾਰ ਮਨਜਿੰਦਰ ਸਿੰਘ ਢਿੱਲੋਂ ਮੁਖ ਸਲਾਹਕਾਰ ਵਲੋਂ ਹਾਊਸ ਦੀ ਪ੍ਰਵਾਨਗੀ ਲੈ ਕੇ ਸਰਬਸੰਮਤੀ ਨਾਲ ਬਲਜਿੰਦਰ ਸਿੰਘ ਧਾਲੀਵਾਲ ਨੂੰ ਦੂਜੀ ਵਾਰ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਅਤੇ ਗੁਰਮੀਤ ਸਿੰਘ ਭੁੱਲਰ ਨੂੰ ਸੂਬਾ ਜਰਨਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਦਲਜੀਤ ਸਿੰਘ ਸਭਰਵਾਲ ਸੂਬਾ ਜੁਆਇੰਟ ਸਕੱਤਰ, ਅਮਰਬੀਰ ਸਿੰਘ ਰੰਧਾਵਾ ਮੁਰੀਦਕੇ ਸੂਬਾ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਹੰਸ, ਦਿਲ ਰਾਜਜੀਤ ਸਿੰਘ ਕਪੂਰਥਲਾ ਸੂਬਾ ਮੀਤ ਪ੍ਰਧਾਨ, ਹਰਸੇਵਕ ਸਿੰਘ ਸਾਧੂਵਾਲ ਤੇ ਰਜਿੰਦਰ ਫਰੀਦਕੋਟ ਸੂਬਾ ਜਥੇਬੰਦਕ ਸਕੱਤਰ, ਰਾਜਪਾਲ ਸਿੰਘ ਤਰਨ ਤਾਰਨ ਸੂਬਾ ਪ੍ਰੈੱਸ ਸਕੱਤਰ, ਚੰਦਰਸ਼ੇਖਰ ਵਰਮਾ ਸੂਬਾ ਵਿੱਤ ਸਕੱਤਰ, ਅਮਨਦੀਪ ਸਿੰਘ ਸੂਬਾ ਮੀਡੀਆ ਕੋਆਰਡੀਨੇਟਰ, ਅਸ਼ਵਨੀ ਕੁਮਾਰ ਤੇ ਹਰਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸੂਬਾ ਕਮੇਟੀ ਮੈਂਬਰ ਚੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਓ. ਡਾ. ਰਵਿੰਦਰ ਸਿੰਘ ਅਤੇ ਸਨਅਤਕਾਰ ਰਣਜੀਤ ਸਿੰਘ ਨੂੰ ਸਦਮਾ, ਮਾਤਾ ਸੁਰਿੰਦਰ ਕੌਰ ਦਾ ਦਿਹਾਂਤ ਅਗਲੀ ਖ਼ਬਰ ਇੰਡੀਅਨ ਹੈਰੀਟੇਜ ਪਬਲਿਕ ਸਕੂਲ ਵਲੋਂ ਈ-ਵੇਸਟ ਜਾਗਰੂਕਤਾ ਰੈਲੀ ਕੱਢੀ
Ad Position 24