ਛੋਟੀ ਉਮਰ ਵਿਚ ਸੁਨੀਲ ਨੇ ਪੀਤਾ ਸੀ ਸ਼ਹਾਦਤ ਦਾ ਜਾਮ
ਸ਼ਰਧਾਂਜਲੀ ਸਮਾਗਮ ਅੱਜ
ਤਾਰਾਗੜ੍ਹ, 3 ਨਵੰਬਰ (ਸੋਹਨ ਲਾਲ)-ਪਿੰਡ ਸਾਹਬਚੱਕ ਦੇ ਵੀਰ ਸੈਨਿਕ ਸਿਪਾਹੀ ਸੁਨੀਲ ਕੁਮਾਰ ਨੇ ਆਪਣੀ 20 ਸਾਲ ਦੀ ਛੋਟੀ ਉਮਰ ਵਿਚ ਸ਼ਹਾਦਤ ਦਾ ਜਾਮ ਪੀਤਾ ਸੀ । ਇਸ ਵੀਰ ਸੈਨਿਕ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਦਿੰਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਸਿਪਾਹੀ ਸੁਨੀਲ ਕੁਮਾਰ ਦਾ ਜਨਮ 26 ਅਕਤੂਬਰ 1986 ਨੂੰ ਮਾਤਾ ਜੀਤੋ ਦੇਵੀ ਅਤੇ ਪਿਤਾ ਕੈਪਟਨ ਸੋਹਣ ਲਾਲ ਦੇ ਘਰ ਹੋਇਆ ।
ਸ
ਸ਼ਹੀਦ ਸਿਪਾਹੀ ਸੁਨੀਲ ਕੁਮਾਰ
04-11-2026
ਤਾਰਾਗੜ੍ਹ, 3 ਨਵੰਬਰ (ਸੋਹਨ ਲਾਲ)-ਪਿੰਡ ਸਾਹਬਚੱਕ ਦੇ ਵੀਰ ਸੈਨਿਕ ਸਿਪਾਹੀ ਸੁਨੀਲ ਕੁਮਾਰ ਨੇ ਆਪਣੀ 20 ਸਾਲ ਦੀ ਛੋਟੀ ਉਮਰ ਵਿਚ ਸ਼ਹਾਦਤ ਦਾ ਜਾਮ ਪੀਤਾ ਸੀ । ਇਸ ਵੀਰ ਸੈਨਿਕ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਦਿੰਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਸਿਪਾਹੀ ਸੁਨੀਲ ਕੁਮਾਰ ਦਾ ਜਨਮ 26 ਅਕਤੂਬਰ 1986 ਨੂੰ ਮਾਤਾ ਜੀਤੋ ਦੇਵੀ ਅਤੇ ਪਿਤਾ ਕੈਪਟਨ ਸੋਹਣ ਲਾਲ ਦੇ ਘਰ ਹੋਇਆ । ਸਰਬਜੀਤ ਮਾਡਰਨ ਹਾਈ ਸਕੂਲ ਤਾਰਾਗੜ੍ਹ ਤੋਂ 10ਵੀਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਤੋਂ 12ਵੀਂ ਜਮਾਤ ਪਾਸ ਕਰਨ ਉਪਰੰਤ ਦਸੰਬਰ 2004 ਵਿਚ ਉਹ ਫੌਜ ਦੀ 7 ਮਕੈਨਿਜ਼ਮ ਯੂਨਿਟ ਵਿਚ ਭਰਤੀ ਹੋ ਕੇ ਦੇਸ਼ ਸੇਵਾ ਵਿਚ ਜੁੱਟ ਗਏ । ਇਕ ਸਾਲ ਦੇ ਸੇਵਾਕਾਲ ਦੌਰਾਨ ਉਹ ਜ਼ਿਆਦਾਤਰ ਅੱਤਵਾਦ ਪ੍ਰਭਾਵਿਤ ਖੇਤਰਾਂ ਵਿਚ ਹੀ ਤਾਇਨਾਤ ਰਹੇ । 4 ਨਵੰਬਰ 2005 ਨੂੰ ਗਲੇਸ਼ੀਅਰ ਦੇ ਅਗਾਂਹਵਧੂ ਮੋਰਚੇ ’ਤੇ ਪਾਕਿਸਤਾਨੀ ਫੌਜ ਵਲੋਂ ਕੀਤੀ ਗਈ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੰਦੇ ਹੋਏ ਇਹ ਬਹਾਦਰ ਸੈਨਿਕ ਖੁਦ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਸ਼ਹਾਦਤ ਨੂੰ ਗਲੇ ਲਗਾ ਕੇ ਵਤਨ ਤੋਂ ਕੁਰਬਾਨ ਹੋ ਗਿਆ । ਕੁੰਵਰ ਵਿੱਕੀ ਨੇ ਦੱਸਿਆ ਕਿ ਇਸ ਵੀਰ ਸੈਨਿਕ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਅੱਜ ਬੁੱਧਵਾਰ 4 ਨਵੰਬਰ ਨੂੰ ਉਨ੍ਹਾਂ ਦੇ ਨਾਮ ’ਤੇ ਬਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਬੇਗੋਵਾਲ ਵਿਖੇ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸਮਾਗਮ ਵਿਚ ਕਈ ਪਤਵੰਤੇ ਵਿਅਕਤੀ ਅਤੇ ਸੈਨਿਕ ਅਧਿਕਾਰੀ ਸ਼ਾਮਿਲ ਹੋ ਕੇ ਸ਼ਹੀਦ ਸਿਪਾਹੀ ਸੁਨੀਲ ਕੁਮਾਰ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰਨਗੇ ।