ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਲਗਵਾਉਣਾ ਹਰ ਏਜੰਟ ਦੇ ਵੱਸ ਦੀ ਗੱਲ ਨਹੀਂ : ਗੈਵੀ ਕਲੇਰ
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)- ‘ਗੈਵੀ ਕਲੇਰ ਟੀਮ ਗਲੋਬਲ’ ਪਿਛਲੇ 13 ਸਾਲਾਂ ਤੋਂ ਸਟੂਡੈਂਟ ਵੀਜ਼ੇ ਨੂੰ ਲੈ ਕੇ ਪੰਜਾਬ ਭਰ ਵਿਚੋਂ ਸਭ ਤੋਂ ਉੱਤਮ ਸੇਵਾਵਾਂ ਦਿੰਦੀ ਆ ਰਹੀ ਹੈ ਤੇ ਖਾਸ ਕਰ ਕੇ ਗੈਵੀ ਕਲੇਰ ਵਲੋਂ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਏਜੰਟਾਂ ਦੀ ਗਲਤੀ ਕਾਰਨ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਊਜ਼ੀਲੈਂਡ ਤੋਂ ਰਫਿਊਜ਼ ਇਕ ਹੋਰ ਵਿਦਿਆਰਥਣ ਦਾ ਗੈਵੀ ਕਲੇਰ ਵਲੋਂ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ।
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)- ‘ਗੈਵੀ ਕਲੇਰ ਟੀਮ ਗਲੋਬਲ’ ਪਿਛਲੇ 13 ਸਾਲਾਂ ਤੋਂ ਸਟੂਡੈਂਟ ਵੀਜ਼ੇ ਨੂੰ ਲੈ ਕੇ ਪੰਜਾਬ ਭਰ ਵਿਚੋਂ ਸਭ ਤੋਂ ਉੱਤਮ ਸੇਵਾਵਾਂ ਦਿੰਦੀ ਆ ਰਹੀ ਹੈ ਤੇ ਖਾਸ ਕਰ ਕੇ ਗੈਵੀ ਕਲੇਰ ਵਲੋਂ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਏਜੰਟਾਂ ਦੀ ਗਲਤੀ ਕਾਰਨ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਊਜ਼ੀਲੈਂਡ ਤੋਂ ਰਫਿਊਜ਼ ਇਕ ਹੋਰ ਵਿਦਿਆਰਥਣ ਦਾ ਗੈਵੀ ਕਲੇਰ ਵਲੋਂ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਦੱਸਿਆ ਕਿ ਵਿਦਿਆਰਥਣ ਰਮਨਦੀਪ ਕੌਰ ਵਾਸੀ ਪਿੰਡ ਖੋਖਰ ਡਾਕਖਾਨਾ ਫਤਹਿਗੜ੍ਹ ਚੂੜੀਆਂ ਤਹਿਸੀਲ ਬਟਾਲਾ ਨੇ ਬਾਰਵੀਂ 71 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਸੀ ਤੇ ਪੀ.ਟੀ.ਈ. ਵਿਚੋਂ ਉਸ ਦੇ ਓਵਰਆਲ 70 ਸਕੋਰ ਸਨ, ਜੋ 7.5 ਬੈਂਡ ਬਣਦੇ ਹਨ, ਏਜੰਟ ਦੀ ਗਲਤੀ ਕਾਰਨ ਨਿਊਜ਼ੀਲੈਂਡ ਕਾਲਜ ਵਲੋਂ ਉਸ ਨੂੰ ਰਫਿਊਜ਼ ਕਰ ਦਿੱਤਾ ਗਿਆ। ਬਾਅਦ ਵਿਚ ਰਮਨਦੀਪ ਕੌਰ ਨੇ ਸਾਡੇ ਨਾਲ ਸੰਪਰਕ ਕੀਤਾ, ਅਸੀਂ ਆਪਣੇ ਢੰਗ ਨਾਲ ਫਾਈਲ ਤਿਆਰ ਕਰ ਕੇ ਨਿਊਜ਼ੀਲੈਂਡ ਉਸੇ ਹੀ ਕਾਲਜ ’ਚ ਅਪਲਾਈ ਕਰ ਕੇ ਰਮਨਦੀਪ ਕੌਰ ਦਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਪੂਰਾ ਕੀਤਾ। ਗੈਵੀ ਕਲੇਰ ਨੇ ਕਿਹਾ ਕਿ ਨਿਊਜ਼ੀਲੈਂਡ ਦਾ ਵੀਜ਼ਾ ਸਿਰਫ ਉਹ ਏਜੰਟ ਲਗਵਾ ਸਕਦਾ ਹੈ, ਜਿਸ ਨੂੰ ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਨੂੰ ਲੈ ਕੇ ਚੰਗੀ ਜਾਣਕਾਰੀ ਹੋਵੇ, ਕਿਉਂਕਿ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਉਣਾ ਦਾ ਹਰ ਏਜੰਟ ਦੇ ਵੱਸ ਦੀ ਗੱਲ ਨਹੀਂ ਹੈ। ਗੈਵੀ ਕਲੇਰ ਨੇ ਕਿਹਾ ਕਿ ਇਸ ਸਮੇਂ ਵਿਦੇਸ਼ ਜਾਣ ਲਈ ਵਿਦਿਆਰਥੀਆਂ ਕੋਲ ਨਿਊਜ਼ੀਲੈਂਡ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਹੈ, ਕਿਉਂਕਿ ਨਿਊਜ਼ੀਲੈਂਡ ਜਿੱਥੇ ਰਫਿਊਜ਼ਲ ਵਾਲੇ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਿਹਾ ਹੈ ਉੱਥੇ ਨਾਲ ਹੀ ਗੈਪ ਵਾਲੇ ਵਿਦਿਆਰਥੀਆਂ ਦਾ ਵੀ ਸਵਾਗਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਸਿਰਫ ਉਨ੍ਹਾਂ ਏਜੰਟਾਂ ਨੂੰ ਵੀਜ਼ੇ ਦੇ ਰਿਹਾ ਹੈ, ਜੋ ਵੀਜ਼ਾ ਸਲਾਹਕਾਰ ਨਿਊਜ਼ੀਲੈਂਡ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਥੋਂ ਦੀਆਂ ਯੂਨੀਵਰਸਿਟੀ ਨਾਲ ਸਿੱਧੇ ਸੰਪਰਕ ਵਿਚ ਹਨ। ‘ਗੈਵੀ ਕਲੇਰ ਟੀਮ ਗਲੋਬਲ’ ਦੇ ਮਾਹਿਰ ਵਕੀਲ ਜੋ ਨਿਊਜ਼ੀਲੈਂਡ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਤੇ ਉਥੋਂ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨਾਲ ਸਿੱਧਾ ਰਾਬਤਾ ਰੱਖਦੇ ਹਨ, ਉਨ੍ਹਾਂ ਦੇ ਹੀ ਵੀਜ਼ੇ ਆ ਰਹੇ। ਉਨ੍ਹਾਂ ਦੱਸਿਆ ਕਿ ਜਿਥੇ ਸਾਡੀ ਸੰਸਥਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਉਥੇ ਹੀ ਅਸੀਂ ਪਿਛਲੇ ਕਰੀਬ 13-14 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਵੱਖ-ਵੱਖ ਦੇਸ਼ਾਂ ਦੀਆਂ ਸਟੱਡੀ ਵੀਜ਼ੇ ਸਬੰਧੀ ਸੇਵਾਵਾਂ ਦੇ ਰਹੇ ਹਾਂ, ਸਾਡੀ ਇਹ ਪਹਿਲ ਰਹੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਜਿਸ ਵੀ ਦੇਸ਼ ਵਿਚ ਭੇਜੀਏ, ਉਥੋਂ ਦੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀਆਂ ਵਿਚ ਦਾਖਲੇ ਦਿਵਾਈਏ। ਗੈਵੀ ਕਲੇਰ ਨੇ ਕਿਹਾ ਕਿ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਸੀਂ ਅੱਜ ਇਕ ਹੋਰ ਵੱਡੀ ਆਫਰ ਦੇਣ ਜਾ ਰਹੇ ਹਾਂ, ਜਿਸ ਵਿਚ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਦੀ ਅੰਬੈਸੀ ਦੀ ਫੀਸ ਜੋ ਕਿ 50 ਹਜ਼ਾਰ ਰੁਪਏ ਹੈ, ਉਹ ਵੀ ਅਸੀਂ ਆਪਣੇ ਕੋਲੋ ਅਦਾ ਕਰਾਂਗੇ ਤੇ ਵੀਜ਼ਾ ਆਉਣ ਤੋਂ ਬਾਅਦ ਹੀ ਉਨ੍ਹਾਂ ਕੋਲ ਫੀਸ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਰਫ ਨਿਊਜ਼ੀਲੈਂਡ ਹੀ ਉਹ ਦੇਸ਼ ਹੈ, ਜੋ ਸਿਰਫ ਅੰਬੈਸੀ ਫੀਸ ਲੈਣ ਉਪਰੰਤ ਵਿਦਿਆਰਥੀਆਂ ਨੂੰ ਵੀਜ਼ਾ ਦੇ ਦਿੰਦੀ ਹੈ ਤੇ ਵੀਜ਼ਾ ਆਉਣ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਜਾਂ ਕਾਲਜ ਦੀ ਫੀਸ ਅਦਾ ਕਰਨੀ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਪੈਸੇ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਤੇ ਅਸੀਂ ਇਕ ਗਾਰੰਟੀ ਦਿੰਦੇ ਹਾਂ ਕਿ ਜਿਹੜਾ ਵਿਦਿਆਰਥੀ ਨਵੰਬਰ ਜਾਂ ਜਨਵਰੀ ਇਨਟੇਕ ਲਈ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰੇਗਾ, ਉਸ ਨੂੰ ਗਾਰੰਟੀ ਨਾਲ ਵੀਜ਼ਾ ਲਗਵਾ ਕੇ ਦਿੱਤਾ ਜਾਵੇਗਾ। ਗੈਵੀ ਕਲੇਰ ਨੇ ਦੱਸਿਆ ਕਿ ਨਿਊਜ਼ੀਲੈਂਡ ਦਾ ਗਰੀਨ ਸੂਚੀ ਕੋਰਸ ਲੈਣ ਵਾਲੇ ਵਿਦਿਆਰਥੀਆਂ ਨੂੰ ਜਿਥੇ ਵੀਜ਼ਾ ਆਸਾਨੀ ਨਾਲ ਮਿਲਦਾ ਹੈ ਉਥੇ ਨਾਲ ਹੀ ਪੜ੍ਹਾਈ ਤੋਂ ਤੁਰੰਤ ਬਾਅਦ ਨਿਊਜ਼ੀਲੈਂਡ ਦਾ ਵਰਕ ਪਰਮਿਟ ਜਿੱਥੇ ਆਸਨੀ ਨਾਲ ਮਿਲਦਾ ਹੈ ਉਥੇ ਨਾਲ ਹੀ ਪੀ.ਆਰ. ਲੈਣ ਵਿਚ ਵੀ ਲਾਭ ਮਿਲਦਾ ਹੈ। ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜ਼ੇ ਸਾਡੇ ਸੋਸ਼ਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ। ਗੈਵੀ ਕਲੇਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਤੇ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਦਫ਼ਤਰ ਵਿਖੇ ਮਿਲਦੇ ਹਨ।