05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗਾਂਧੀ ਕੈਂਪ ਸਕੂਲ ਬਟਾਲਾ ’ਚ ਖੇਡ ਦਿਵਸ ਮਨਾਇਆ

ਬਟਾਲਾ, 4 ਨਵੰੰਬਰ (ਹਰਦੇਵ ਸਿੰਘ ਸੰਧੂ)- ਪੀ. ਐਮ.

Ad Position 21
No active advertisement
ਅਜੀਤ ਡੈਸਕ 05-11-2026
ਬਟਾਲਾ, 4 ਨਵੰੰਬਰ (ਹਰਦੇਵ ਸਿੰਘ ਸੰਧੂ)- ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਗਾਂਧੀ ਕੈਂਪ ਬਟਾਲਾ ਵਿਖੇ ਪ੍ਰਿੰਸੀਪਲ ਤੇਜਿੰਦਰ ਕੌਰ ਦੀ ਅਗਵਾਈ ’ਚ ਖੇਡ ਅਧਿਆਪਕਾ ਰਮਿੰਦਰ ਕੌਰ, ਜਗਦੀਪ ਸਿੰਘ ਤੇ ਸਮੂਹ ਸਟਾਫ ਦੇ ਯਤਨਾਂ ਸਦਕਾ ਖੇਡ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥਂਆਂ ਵਲੋਂ 50 ਮੀਟਰ ਦੌੜ, ਇਕ ਲੱਤ, ਉਲਟਾ ਦੌੜ, ਬੇਅਰ ਰੇਸ, ਸਿਰ ’ਤੇ ਕਿਤਾਬਾਂ ਰੱਖ ਕੇ ਦੌੜਣਾ, ਰੱਸੀ ਟੱਪਣਾ ਆਦਿ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੌਰਾਨ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਮੋਮੈਂਟੋ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਦੀਪ ਕੌਰ, ਡਾ. ਸਤਿੰਦਰਜੀਤ ਕੌਰ ਬੁੱਟਰ, ਨੀਟਾ ਭਾਟੀਆ, ਇੰਦੂ ਬਾਲਾ, ਕੰਵਰਦੀਪ ਕੌਰ, ਜਤਿੰਦਰ ਕੌਰ, ਗੁਰਬਿੰਦਰ ਕੌਰ, ਸ਼ਿਵਾਨੀ ਪੁਰੀ, ਸੁਨੀਤਾ ਰਾਣੀ, ਸਰਬਜੀਤ ਕੌਰ, ਰਜਨੀਤ ਕੌਰ, ਸਰਬਜੀਤ ਕੌਰ ਪੰਜਾਬੀ ਅਧਿਆਪਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੱਛੀ ਪਾਲਕਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਕਾਰ ਸ਼ਿੰਗਾਰ ਸ਼ੋ-ਰੂਮ ’ਤੇ ਗੋਲੀ ਚੱਲਣ ਦਾ ਮਾਮਲਾ, ਦੋ ਨਾਬਾਲਿਗ ਸ਼ੂਟਰ ਗ੍ਰਿਫਤਾਰ
Ad Position 24