ਬਲਜਿੰਦਰ ਸਿੰਘ ਤੇ ਸੁਖਰਾਜ ਕੌਰ ਵਾਸੀ ਪਿੰਡ ਸੁਲਤਾਨਪੁਰ ਨੇ ਵਿਆਹ ਦੀ 12ਵੀਂ ਵਰ੍ਹੇਗੰਢ ਮਨਾਈ।
ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
ਤਿੱਬੜ, 4 ਨਵੰਬਰ (ਸੋਹਨ ਮਲਿਕ)- ਏ. ਐੱਸ.
ਤਿੱਬੜ, 4 ਨਵੰਬਰ (ਸੋਹਨ ਮਲਿਕ)- ਏ.ਐੱਸ.ਆਈ. ਹਰਜਿੰਦਰ ਸਿੰਘ ਵਲੋਂ ਸਮੇਤ ਪੁਲਿਸ ਕਰਮਚਾਰੀਆਂ ਨਾਲ ਗਸ਼ਤ ਕਰਨ ਸਮੇਂ ਸ਼ੱਕੀ ਹਾਲਤ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਫੜੇ ਗਏ ਵਿਅਕਤੀ ਦੀ ਪਹਿਚਾਣ ਅਸੀਸੀ ਮਨੀ ਪੁੱਤਰ ਸਟੀਫਨ ਮਸੀਹ ਵਾਸੀ ਸੋਹਲ ਥਾਣਾ ਧਾਰੀਵਾਲ ਵਜੋਂ ਹੋਈ । ਉਕਤ ਦੋਸ਼ੀ ਨੂੰ ਨਸ਼ਾ ਕਰਦੇ ਹੋਏ ਕਾਬੂ ਕਰਕੇ ਉਸ ਤੋਂ ਇਕ ਲਾਇਟਰ, 10 ਰੁਪਏ ਦਾ ਭਾਰਤੀ ਕਰੰਸੀ ਨੋਟ ਤੇ ਇਕ ਪੰਨੀ ਹੈਰੋਇਨ ਬਰਾਮਦ ਹੋਈ ਹੈ । ਪੁਲਿਸ ਨੇ ਮੌਕੇ ’ਤੇ ਬਰਾਮਦਗੀ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਹਲਕਾ ਵਿਧਾਇਕਾ ਅਰੁਣਾ ਚੌਧਰੀ ਨੇ ਪਿੰਡ ਮੇਘੀਆਂ ਨੂੰ ਬਣਾਇਆ ਮੋਹਰੀ- ਮਾਸਟਰ ਸੁਭਾਸ਼ ਮੇਘੀਆਂ ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਮੇਘੀਆਂ ਵਿਖੇ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਗਰਾਂਟ ਨਹੀਂ ਦਿੱਤੀ ਅਤੇ ਵਿਕਾਸ ਕਾਰਜ ਅਧੂਰੇ ਰਹਿਣ ਕਰਕੇ ਪਿੰਡ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਭਾਰੀ ਰੋਸ ਹੈ। ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਮੇਘੀਆਂ ਨੇ ਕਿਹਾ ਕਿ ਹਲਕੇ ਅੰਦਰ ਆਮ ਆਦਮੀ ਪਾਰਟੀ ਦੀ ਲੜਾਈ ਨੇ ਪਿੰਡਾਂ ਦੇ ਵਿਕਾਸ ਕਾਰਜ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਤੇ ਲੋਕ ਪਾਰਟੀ ਤੋਂ ਮੁੱਖ ਮੋੜ ਰਹੇ ਹਨ ਜਿਸ ਕਰਕੇ ਲੋਕ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਦੇਖਣ ਨੂੰ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਸਰਵਪੱਖੀ ਵਿਕਾਸ ਹਲਕਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀ ਰਹਿਨੁਮਾਈ ਹੇਠ ਹੋਇਆ ਹੈ ਤੇ ਜਿਹੜੇ ਵਿਕਾਸ ਕਾਰਜ ਚੱਲੇ ਸਨ, ਉਹ ਵੀ ਆਮ ਆਦਮੀ ਪਾਰਟੀ ਅੱਗੇ ਨਹੀਂ ਤੋਰ ਸਕੀ ਜਿਸ ਕਰਕੇ ਪਿੰਡਾਂ ਦੇ ਲੋਕ 2027 ਦੀਆਂ ਚੋਣਾਂ ’ਚ ਮਾਨ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾ ਚੁੱਕੇ ਹਨ ।