05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਰੀਜ਼ਾਂ ਦੀ ਸਰੀਰਕ ਬਣਤਰ ਤੇ ਲੋੜ ਅਨੁਸਾਰ ਤਿਆਰ ਹੋਣਗੇ ਵਿਸ਼ੇਸ਼ ਇੰਪਲਾਂਟ

ਪਠਾਨਕੋਟ, 4 ਨਵੰਬਰ (ਸੰਧੂ)- ਆਧੁਨਿਕ ਡਾਕਟਰੀ ਤਕਨੀਕਾਂ ਰਾਹੀਂ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਅਮਨਦੀਪ ਹਸਪਤਾਲ ਪਠਾਨਕੋਟ ਵਲੋਂ ਆਰਥੋਪੀਡਿਕ ਸਰਜਰੀ ਦੇ ਖੇਤਰ ਵਿਚ ਇਕ ਨਵੀਂ ਅਤੇ ਅਤਿ-ਆਧੁਨਿਕ 3ਡੀ ਪ੍ਰਿੰਟਿੰਗ ਤਕਨੀਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਸ ਤਕਨੀਕ ਦੀ ਮਦਦ ਨਾਲ ਹੁਣ ਮਰੀਜ਼ਾਂ ਦੀ ਸਰੀਰਕ ਬਣਤਰ ਤੇ ਵਿਅਕਤੀਗਤ ਲੋੜ ਅਨੁਸਾਰ ਵਿਸ਼ੇਸ਼ ਇੰਪਲਾਂਟ ਤਿਆਰ ਕੀਤੇ ਜਾ ਸਕਣਗੇ ।

Ad Position 21
No active advertisement
ਅਜੀਤ ਡੈਸਕ 05-11-2026
ਪਠਾਨਕੋਟ, 4 ਨਵੰਬਰ (ਸੰਧੂ)- ਆਧੁਨਿਕ ਡਾਕਟਰੀ ਤਕਨੀਕਾਂ ਰਾਹੀਂ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਅਮਨਦੀਪ ਹਸਪਤਾਲ ਪਠਾਨਕੋਟ ਵਲੋਂ ਆਰਥੋਪੀਡਿਕ ਸਰਜਰੀ ਦੇ ਖੇਤਰ ਵਿਚ ਇਕ ਨਵੀਂ ਅਤੇ ਅਤਿ-ਆਧੁਨਿਕ 3ਡੀ ਪ੍ਰਿੰਟਿੰਗ ਤਕਨੀਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਸ ਤਕਨੀਕ ਦੀ ਮਦਦ ਨਾਲ ਹੁਣ ਮਰੀਜ਼ਾਂ ਦੀ ਸਰੀਰਕ ਬਣਤਰ ਤੇ ਵਿਅਕਤੀਗਤ ਲੋੜ ਅਨੁਸਾਰ ਵਿਸ਼ੇਸ਼ ਇੰਪਲਾਂਟ ਤਿਆਰ ਕੀਤੇ ਜਾ ਸਕਣਗੇ । ਇਸ ਦੇ ਨਾਲ ਹੀ ਸਰਜਰੀ ਤੋਂ ਪਹਿਲਾਂ ਹੀ 3ਡੀ ਤਕਨੀਕ ਰਾਹੀਂ ਆਪ੍ਰੇਸ਼ਨ ਦੀ ਵਿਸਥਾਰ ਪੂਰਵਕ ਯੋਜਨਾ ਬਣਾਉਣ ਦੀ ਸਹੂਲਤ ਵੀ ਮਿਲੇਗੀ । ਇਸ ਸਬੰਧੀ ਬੁੱਧਵਾਰ ਨੂੰ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਮੌਕੇ ਡਾ: ਨਵਜੋਤ ਸਿੰਘ, ਡਾ: ਅੰਗਦ ਸਿੰਘ ਤੇ ਹਸਪਤਾਲ ਦੇ ਪ੍ਰਬੰਧਕ ਵਿਜੇ ਥਾਪਾ ਨੇ ਦੱਸਿਆ ਕਿ 3ਡੀ ਪ੍ਰਿੰਟਿੰਗ ਤਕਨੀਕ ਆਰਥੋਪੀਡਿਕ ਸਰਜਰੀ ਨੂੰ ਹੋਰ ਵਧੇਰੇ ਸਟੀਕ ਤੇ ਮਰੀਜ਼ਾਂ ਦੀਆਂ ਵਿਅਕਤੀਗਤ ਲੋੜਾਂ ਦੇ ਅਨੁਕੂਲ ਬਣਾਉਣ ਵਿਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਅਮਨਦੀਪ ਹਸਪਤਾਲ ਵਲੋਂ ਕੀਤੀ ਜਾ ਰਹੀ ਇਹ ਪਹਿਲ ਆਧੁਨਿਕ ਇਲਾਜ ਪ੍ਰਣਾਲੀ ਤੇ ਵਿਅਕਤੀਗਤ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਪਠਾਨਕੋਟ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਿਲੇਗਾ ਮਾਲਕੀ ਹੱਕ ਅਗਲੀ ਖ਼ਬਰ ਸਕੂਲ ਦੇ ਵਿਹੜੇ ’ਚ ਲਗਾਈ ਜਾਵੇਗੀ ਸ਼ਹੀਦ ਸਿਪਾਹੀ ਦਾ ਬੁੱਤ - ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
Ad Position 24