ਕੌਮਾਂਤਰੀ ਕਰਾਟੇ ਚੈਂਪੀਅਨਸ਼ਿਪ ’ਚ ਹਾਸਲ ਕੀਤਾ ਪਹਿਲਾ ਸਥਾਨ
ਪਠਾਨਕੋਟ, 4 ਨਵੰਬਰ (ਸੰਧੂ)- ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੀ ਬੀ. ਐਸ.
ਪਠਾਨਕੋਟ, 4 ਨਵੰਬਰ (ਸੰਧੂ)- ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੀ ਬੀ.ਐਸ.ਸੀ. ਇਕਨਾਮਿਕਸ ਦੀ ਵਿਦਿਆਰਥਣ ਸਿਮਰਨ ਨੇ ਸੁਜਾਨਪੁਰ ਵਿਖੇ ਕਰਵਾਈ ਗਈ ਇੰਡੀਆ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ । ਸ਼ਿਹਾਨ ਪ੍ਰਮੋਦ ਚਾਂਦ ਭੰਡਾਰੀ ਦੀ ਅਗਵਾਈ ਹੇਠ ਕਰਵਾਈ ਗਈ ਚੈਂਪੀਅਨਸ਼ਿਪ ਵਿਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ ਖਿਡਾਰੀਆਂ ਨੇ ਭਾਗ ਲਿਆ। ਇੰਟਰਨੈਸ਼ਨਲ ਫੈਡਰੇਸ਼ਨ ਦੇ ਚੇਅਰਮੈਨ ਤੇ 10 ਵਾਰ ਬਲੈਕ ਬੈਲਟ ਹਾਸਲ ਕਰਨ ਵਾਲੇ ਗ੍ਰੈਂਡ ਮਾਸਟਰ ਜੋਸ਼ ਫਾਊਂਡੋਰਾ ਤੇ ਵਿਸ਼ਵ ਕਰਾਟੇ ਚੈਂਪੀਅਨ ਐਂਥਨੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪਹਿਲਾ ਸਥਾਨ ਹਾਸਲ ਕਰਨ ’ਤੇ ਸਿਮਰਨ ਨੂੰ ਤਗਮਾ, ਪ੍ਰਮਾਣ-ਪੱਤਰ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪਹੁੰਚਣ ’ਤੇ ਸਿਮਰਨ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਰਜਕਾਰੀ ਪ੍ਰਿੰਸੀਪਲ ਡਾ: ਰੁਪਿੰਦਰਜੀਤ ਗਿੱਲ ਤੇ ਵਿਭਾਗ ਮੁਖੀ ਪ੍ਰੋ. ਸ਼ਮਾ ਕਸ਼ਯਪ ਨੇ ਵਿਦਿਆਰਥਣ ਸਿਮਰਨ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ।