ਕਾਂਗਰਸੀ ਆਗੂ ਪੰਕਜ ਰਾਏ ਸਾਥੀਆਂ ਸਮੇਤ ਇਨਸਾਫ਼ ਰੈਲੀ ਸੰਗਰੂਰ ਵਿਖੇ ਹੋਏ ਸ਼ਾਮਿਲ
ਨਰੋਟ ਜੈਮਲ ਸਿੰਘ, 4 ਨਵੰਬਰ (ਸ਼ਸ਼ੀ ਕੁਮਾਰ)- ਸੰਸਦ ’ਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਹੋ ਰਹੀ ਇਨਸਾਫ ਰੈਲੀ ’ਚ ਹਲਕਾ ਭੋਆ ਤੋਂ ਕਾਂਗਰਸ ਦੀ ਟਿਕਟ ਦੇ ਉਮੀਦਵਾਰ ਕਾਂਗਰਸੀ ਆਗੂ ਪੰਕਜ ਰਾਏ ਨੇ ਸਾਥੀਆਂ ਸਮੇਤ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਕੌਂਸਲਰ ਨਿਸ਼ੂ ਸ਼ਰਮਾ, ਮਨਜੀਤ ਸਿੰਘ ਬਿੱਟਾ, ਅੰਗਰੇਜ਼ ਗੇਜਾ, ਪਵਨ, ਲਾਲੀ, ਅਸ਼ਵਨੀ ਬੱਬੀ, ਗੁਰਮੇਜ ਸਿੰਘ, ਬਾਲ ਕ੍ਰਿਸ਼ਨ, ਰਮੇਸ਼ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
ਅਜੀਤ ਡੈਸਕ
05-11-2026