ਦੋ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ
ਧਾਰੀਵਾਲ, 5 ਨਵੰਬਰ (ਸਵਰਨ ਸਿੰਘ)- ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਧਾਰੀਵਾਲ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਸਾਲਾਨਾ ਖੇਡ ਮੇਲਾ ਵਿਦਿਆਰਥੀਆਂ ਦੇ ਜੋਸ਼, ਉਤਸ਼ਾਹ, ਅਨੁਸ਼ਾਸਨ ਤੇ ਖੇਡ ਭਾਵਨਾ ਦੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਖੇਡ ਮੇਲੇ ਦੌਰਾਨ ਸਕੂਲ ਦਾ ਖੇਡ ਮੈਦਾਨ ਨੰਨ੍ਹੇ ਖਿਡਾਰੀਆਂ ਦੀਆਂ ਕਿਲਕਾਰੀਆਂ, ਹੌਸਲਾ-ਅਫ਼ਜ਼ਾਈ ਦੀਆਂ ਤਾੜੀਆਂ ਤੇ ਜਿੱਤ ਦੇ ਜਜ਼ਬੇ ਨਾਲ ਗੂੰਜ ਉੱਠਿਆ।
ਧਾਰੀਵਾਲ, 5 ਨਵੰਬਰ (ਸਵਰਨ ਸਿੰਘ)- ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਧਾਰੀਵਾਲ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਸਾਲਾਨਾ ਖੇਡ ਮੇਲਾ ਵਿਦਿਆਰਥੀਆਂ ਦੇ ਜੋਸ਼, ਉਤਸ਼ਾਹ, ਅਨੁਸ਼ਾਸਨ ਤੇ ਖੇਡ ਭਾਵਨਾ ਦੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਖੇਡ ਮੇਲੇ ਦੌਰਾਨ ਸਕੂਲ ਦਾ ਖੇਡ ਮੈਦਾਨ ਨੰਨ੍ਹੇ ਖਿਡਾਰੀਆਂ ਦੀਆਂ ਕਿਲਕਾਰੀਆਂ, ਹੌਸਲਾ-ਅਫ਼ਜ਼ਾਈ ਦੀਆਂ ਤਾੜੀਆਂ ਤੇ ਜਿੱਤ ਦੇ ਜਜ਼ਬੇ ਨਾਲ ਗੂੰਜ ਉੱਠਿਆ। ਇਸ ਦੋ ਰੋਜ਼ਾ ਖੇਡ ਮੇਲੇ ਦੇ ਪਹਿਲੇ ਦਿਨ ਨਿਧੀ ਧਵਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਦੂਜੇ ਦਿਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਨੀਤਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਕੂਲ ਪ੍ਰਬੰਧਕਾਂ ਵੱਲੋਂ ਦੋਵਾਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਕ ਡਾ. ਸਰਬਜੀਤ ਸਿੰਘ ਛੀਨਾ, ਸਕੂਲ ਪ੍ਰਿੰਸੀਪਲ ਜਤਿੰਦਰ ਕੌਰ ਸੋਹਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾ ’ਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲ ਵੱਲੋਂ ਖੇਡ ਮੇਲੇ ਨੂੰ ਸਫ਼ਲ ਬਣਾਉਣ ਲਈ ਸਮੂਹ ਅਧਿਆਪਕਾਂ, ਖੇਡ ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।